ਲੰਬੀ/ਬਿਊਰੋ ਨਿਊਜ਼ : ਮੁਕਤਸਰ ਸਾਹਿਬ ਵਿਚ ਪੈਂਦੇ ਥਾਣਾ ਲੰਬੀ ਵਿਚ ਅੱਜ ਬਾਅਦ ਦੁਪਹਿਰ ਭਿਆਨਕ ਅੱਗ ਲੱਗਣ ਕਾਰਨ 60 ਮੋਟਰ ਸਾਈਕਲ ਅਤੇ ਅੱਧੀ ਦਰਜਨ ਤੋਂ ਵੱਧ ਕਾਰਾਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅੱਗ ਬੁਝਾਊ ਅਮਲੇ ਦੀ ਮਦਦ ਨਾਲ ਕਰੀਬ ਡੇਢ ਘੰਟੇ ਦੀ ਮਸ਼ੱਕਤ ਬਾਅਦ ਅੱਗ ਉੱਪਰ ਕਾਬੂ ਪਾਇਆ ਗਿਆ। ਜ਼ਿਕਰਯੋਗ ਹੈ ਕਿ ਮਾਲਖ਼ਾਨੇ ਵਿਚ ਅੱਗ ਦੇ ਸ਼ਿਕਾਰ ਬਣੇ ਵਹੀਕਲ ਵੱਖ-ਵੱਖ ਪੁਲਿਸ ਕੇਸਾਂ ਨਾਲ ਸਬੰਧਿਤ ਸਨ। ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਮਾਮਲਾ ਦਰਜ ਕਰ ਲਿਆ ਹੈ।
Check Also
ਸੁਖਪਾਲ ਖਹਿਰਾ ਦੀ ਜ਼ਮਾਨਤ ਰੱਦ ਕਰਵਾਉਣ ਵਾਲੀ ਈਡੀ ਦੀ ਅਰਜ਼ੀ ਖਾਰਜ
ਖਹਿਰਾ ਨੇ ਕਿਹਾ : ਰਾਜਨੀਤੀ ਤੋਂ ਪ੍ਰੇਰਿਤ ਸੀ ਇਹ ਕੇਸ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੇ …