22.4 C
Toronto
Sunday, September 14, 2025
spot_img
Homeਪੰਜਾਬਚੀਫ ਖਾਲਸਾ ਦੀਵਾਨ ਵੱਲੋਂ 147.50 ਕਰੋੜ ਦਾ ਅਨੁਮਾਨਤ ਬਜਟ ਪਾਸ

ਚੀਫ ਖਾਲਸਾ ਦੀਵਾਨ ਵੱਲੋਂ 147.50 ਕਰੋੜ ਦਾ ਅਨੁਮਾਨਤ ਬਜਟ ਪਾਸ

ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਵੱਲੋਂ ਸਾਲ 2020-21 ਵਾਸਤੇ ਸੰਸਥਾ ਦਾ ਅਨੁਮਾਨਤ ਬਜਟ 147 ਕਰੋੜ 50 ਲੱਖ ਰੁਪਏ ਪ੍ਰਵਾਨ ਕੀਤਾ ਗਿਆ ਹੈ। ਇਸ ਸਬੰਧੀ ਦੀਵਾਨ ਵੱਲੋਂ ਵੀਡਿਓ ਕਾਨਫਰੰਸ ਰਾਹੀਂ ਪਹਿਲਾਂ ਕਾਰਜਸਾਧਕ ਕਮੇਟੀ ਅਤੇ ਮਗਰੋਂ ਜਨਰਲ ਹਾਊਸ ਦੀ ਮੀਟਿੰਗ ਕੀਤੀ ਗਈ।ਮੀਤ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਤੋਂ ਪਹਿਲਾਂ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਏਜੰਡਾ ਰੱਖਿਆ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲਿਆਂ ਨੇ ਬਜਟ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਕੁੱਲ ਆਮਦਨ 116 ਕਰੋੜ 42 ਲੱਖ ਸੀ ਅਤੇ ਇਸ ਵਰ੍ਹੇ ਆਮਦਨ ਵਧ ਕੇ 137 ਕਰੋੜ 96 ਲੱਖ ਹੋਣ ਦਾ ਅਨੁਮਾਨ ਹੈ।

RELATED ARTICLES
POPULAR POSTS