Breaking News
Home / ਪੰਜਾਬ / ਬਾਦਲ ਵੱਲੋਂ ਪੰਜਾਬੀ ਲਾਈਲੱਗ ਕਰਾਰ

ਬਾਦਲ ਵੱਲੋਂ ਪੰਜਾਬੀ ਲਾਈਲੱਗ ਕਰਾਰ

Punjabi Lailagh News copy copyਸੰਗਤ ਦਰਸ਼ਨ ਦੌਰਾਨ ਚੋਣ ਮੈਨੀਫੈਸਟੋ ਦੇ ਸਾਰੇ ਵਾਅਦੇ ਪੂਰੇ ਕਰਨ ਦਾ ਕੀਤਾ ਵਾਅਦਾ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼
ਜ਼ਿਲ੍ਹੇ ਦੇ ਪਿੰਡ ਮਰਾੜ੍ਹ ਕਲਾਂ ਵਿੱਚ ਸੰਗਤ ઠਦਰਸ਼ਨ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ઠਪਾਰਟੀ ਨੂੰ ਦਿੱਤੇ ਜਾ ਰਹੇ ਸਮਰਥਨ ‘ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬੀ ਲਾਈਲੱਗ ઠਹਨ। ਉਨ੍ਹਾਂ ਅੱਗੇ ਕਿਹਾ, ”ਉਹ ਇਹ ਨਹੀਂ ਸੋਚਦੇ ਕਿ ਕੌਣ ਆਪਣਾ ਹੈ ਅਤੇ ਕੌਣ ਬੇਗਾਨਾ। ઠਜਿਹੜਾ ਚਾਰ ਗੱਲਾਂ ਕਰ ਲੈਂਦਾ ਹੈ ਉਸੇ ਦੇ ਮਗਰ ਲੱਗ ਜਾਂਦੇ ਹਨ। ਹੁਣ ਕੇਜਰੀਵਾਲ ਮਗਰ ਲੱਗੇ ਫਿਰਦੇ ਹਨ। ਹਾਲਾਂਕਿ ਕੇਜਰੀਵਾਲ ਨੇ ਪਾਣੀਆਂ ਦੇ ਮੁੱਦੇ ‘ਤੇ ਸਪੱਸ਼ਟ ਪੰਜਾਬ ਦਾ ઠਵਿਰੋਧ ਕੀਤਾ ਹੈ।”
ਬਾਦਲ ਨੇ ਲੋਕਾਂ ਸੱਦਾ ਦਿੱਤਾ ਕਿ ਹੁਣ ਪੰਜਾਬੀਆਂ ਨੂੰ ਪਾਣੀ ਦੀ ਖਾਤਰ ਲੜਨ ਵਾਸਤੇ ઠਤਿਆਰ ਰਹਿਣਾ ਚਾਹੀਦਾ ਹੈ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ ਨੂੰ ਕੈਲੀਫੋਰਨੀਆ ਬਣਾਉਣ ਦੇ ਕੀਤੇ ਗਏ ਵਾਅਦੇ ਬਾਰੇ ਮੁੱਖ ਮੰਤਰੀ ਨੇ ਸਪੱਸ਼ਟ ਜਵਾਬ ਦੇਣ ਦੀ ਬਜਾਏ ਕਿਹਾ ਕਿ ਕੋਈ ਵੀ ਮੁਲਕ ਸੌ ਫ਼ੀਸਦੀ ਤਰੱਕੀ ਨਹੀਂ ਕਰਦਾ, ਅਮਰੀਕਾ-ਕੈਨੇਡਾ ਨੇ ਵੀ ਨਹੀਂ ਕੀਤੀ। ਪੰਜਾਬ ਸਰਕਾਰ ਵਿਕਾਸ ਦੇ ਯਤਨ ਕਰ ਰਹੀ ਹੈ। ਵਿਕਾਸ ਜਾਰੀ ਹੈ ਅਤੇ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਚੋਣ ਮੈਨੀਫੈਸਟੋ ਵਿੱਚ ਇਸ ਵਾਰ ਸਭ ਤੋਂ ਉਪਰ ਪੰਜਾਬ ਵਿੱਚ ਅਮਨ-ਸ਼ਾਂਤੀ ਦੀ ਬਹਾਲੀ ਦਾ ਮੁੱਦਾ ਹੋਵੇਗਾ। ਪੀਲੀਭੀਤ ਦੀ ਜੇਲ੍ਹ ਵਿੱਚ 1994 ਵਿੱਚ ਸੱਤ ਸਿੱਖ ਕੈਦੀਆਂ ਦੀ ਹੱਤਿਆ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਇਹ ਮਾਮਲਾ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਉਠਾਉਣਗੇ ઠਅਤੇ ਪੀੜਤਾਂ ਨੂੰ ਫੌਰੀ ਨਿਆਂ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ઠਦੀ ਮੰਗ ਕਰਨਗੇ।

Check Also

ਸ਼ੰਭੂ ਬਾਰਡਰ ਵਿਖੇ ਰੇਲ ਟਰੈਕ ’ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ

ਸਰਵਣ ਸਿੰਘ ਪੰਧੇਰ ਨੇ ਕਿਹਾ : 1 ਮਈ ਨੂੰ ਮਜ਼ਦੂਰ ਦਿਵਸ ਵੀ ਮਨਾਵਾਂਗੇ ਚੰਡੀਗੜ੍ਹ/ਬਿਊਰੋ ਨਿਊਜ਼ …