Breaking News
Home / ਪੰਜਾਬ / ਪੰਜਾਬ ਅਤੇ ਹਰਿਆਣਾ ਦੇ 112 ਐਮ ਪੀ ਅਤੇ ਐਮ ਐਲ ਏ ਦਾਗੀ

ਪੰਜਾਬ ਅਤੇ ਹਰਿਆਣਾ ਦੇ 112 ਐਮ ਪੀ ਅਤੇ ਐਮ ਐਲ ਏ ਦਾਗੀ

ਦੋਵੇਂ ਰਾਜਾਂ ਦੀ ਸਟੇਟਸ ਰਿਪੋਰਟ ਹਾਈ ਕੋਰਟ ਪਹੁੰਚੀ, ਸੁਪਰੀਮ ਕੋਰਟ ਨੇ ਮੰਗੀ ਜਾਣਕਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਅਤੇ ਹਰਿਆਣਾ ਵੱਲੋਂ ਚੰਡੀਗੜ੍ਹ ਹਾਈ ਕੋਰਟ ’ਚ ਇਕ ਸਟੇਟਸ ਰਿਪੋਰਟ ਦਾਖਲ ਕੀਤੀ ਗਈ ਹੈ। ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਦੋਵੇਂ ਰਾਜਾਂ ’ਚ ਕੁੱਲ 112 ਐਮ ਪੀ ਅਤੇ ਐਮ ਐਲ ਏ ਦਾਗੀ ਹਨ, ਜਿਨ੍ਹਾਂ ਦੇ ਖਿਲਾਫ਼ ਵੱਖ-ਵੱਖ ਅਦਾਲਤਾਂ ’ਚ ਮੁਕੱਦਮੇ ਚੱਲ ਰਹੇ ਹਨ। ਪਿਛਲੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਦੋਵੇਂ ਰਾਜਾਂ ਵੱਲੋਂਂ ਇਹ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਹਾਈ ਕੋਰਟ ’ਚ ਸਟੇਟਸ ਰਿਪੋਰਟ ਦਾਖਲ ਕਰਕੇ ਦੱਸਿਆ ਕਿ ਰਾਜ ਦੇ ਸਾਬਕਾ ਅਤੇ ਮੌਜੂਦਾ ਐਮਪੀ ਅਤੇ ਐਮ ਐਲ ਏਜ਼ ਦੇ ਖਿਲਾਫ 99 ਕੇਸ ਸੂਬੇ ਦੀਆਂ ਵੱਖ-ਵੱਖ ਅਦਾਲਤਾਂ ’ਚ ਚੱਲ ਰਹੇ ਹਨ। 42 ਕੇਸਾਂ ਦੀ ਜਾਂਚ ਜਾਰੀ ਹੈ, ਜਿਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਉਧਰ ਹਰਿਆਣਾ ਸਰਕਾਰ ਵੱਲੋਂ ਸਟੇਟ ਵਿਜੀਲੈਂਸ ਬਿਊਰੋ ਦੇ ਡੀਆਈਜੀ ਪੰਕਜ ਨੈਨ ਨੇ ਕੋਰਟ ਨੂੰ ਦੱਸਿਆ ਕਿ ਰਾਜ ’ਚ 13 ਸਾਬਕਾ ਐਮ ਪੀਜ ਅਤੇ ਐਮ ਐਲ ਏਜ਼ ਦੇ ਖਿਲਾਫ਼ ਮਾਮਲੇ ਅਦਾਲਤ ’ਚ ਵਿਚਾਰ ਅਧੀਨ ਹਨ। ਇਨ੍ਹਾਂ ’ਚ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਭੁਪਿੰਦਰ ਸਿੰਘ ਹੁੱਡਾ, ਸਾਬਕਾ ਐਮ ਐਲ ਏ ਰਾਮਕਿਸ਼ਨ ਫੌਜੀ ਆਦਿ ਦੇ ਨਾਮ ਸ਼ਾਮਲ ਹਨ। ਧਿਆਨ ਰਹੇ ਕਿ ਸੁਪਰੀਮ ਕੋਰਟ ਨੇ ਸਾਰੇ ਰਾਜਾਂ ਦੇ ਹਾਈ ਕੋਰਟਾਂ ਤੋਂ ਆਪਣੇ ਰਾਜਾਂ ’ਚ ਅਪਰਾਧਿਕ ਕੇਸਾਂ ’ਚ ਸ਼ਾਮਲ ਐਮ ਪੀਜ਼ ਅਤੇ ਐਮ ਐਲ ਏਜ਼ ਬਾਰੇ ਜਾਣਕਾਰੀ ਮੰਗੀ ਸੀ।

 

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …