6 ਰਾਸ਼ਟਰਪਤੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ/ਬਿਊਰੋ ਨਿਊਜ਼
ਅਜ਼ਾਦ ਭਾਰਤ ਦੇ 6 ਰਾਸ਼ਟਰਪਤੀ ਹੁਣ ਤੱਕ ਅੰਮ੍ਰਿਤਸਰ ਪਹੁੰਚ ਕੇ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਚੁੱਕੇ ਹਨ। ਸੰਨ 1950 ਤੋਂ ਲੈ ਕੇ ਅੱਜ 2017 ਤੱਕ ਭਾਰਤ ਅੰਦਰ 14 ਰਾਸ਼ਟਰਪਤੀ ਬਣੇ। ਰਾਮ ਨਾਥ ਕੋਵਿੰਦ 25 ਜੁਲਾਈ 2017 ਨੂੰ ਰਾਸ਼ਟਰਪਤੀ ਦਾ ਅਹੁਦਾ ਸਾਂਭਣ ਵਾਲੇ ਭਾਰਤ ਦੇ 14ਵੇਂ ਰਾਸ਼ਟਰਪਤੀ ਹਨ। ਉਨ੍ਹਾਂ ਅੱਜ 16 ਨਵੰਬਰ 2017 ਵੀਰਵਾਰ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਆਖਿਆ ਕਿ ਅੱਜ ਇਸ ਗੁਰੂਘਰ ਆ ਕੇ ਜੀਵਨ ਦੀ ਭੁੱਖ ਮਿਟ ਗਈ ਤੇ ਮਨ ਨੂੰ ਬਹੁਤ ਸਕੂਨ ਮਿਲਿਆ। ਬਤੌਰ ਰਾਸ਼ਟਰਪਤੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਵਾਲਿਆਂ ਵਿਚ ਵੀ.ਵੀ. ਗਿਰੀ, ਨੀਲਮਾ ਸੰਜੀਵ ਰੈੱਡੀ, ਗਿਆਨੀ ਜੈਲ ਸਿੰਘ, ਡਾ: ਏ.ਪੀ.ਜੇ. ਅਬਦੁੱਲ ਕਲਾਮ, ਪ੍ਰਤਿਭਾ ਦੇਵੀ ਸਿੰਘ ਪਾਟਿਲ ਅਤੇ ਰਾਮ ਨਾਥ ਕੋਵਿੰਦ ਦਾ ਨਾਮ ਸ਼ਾਮਲ ਹੈ।