14.2 C
Toronto
Tuesday, April 28, 2026
spot_img
Homeਪੰਜਾਬਵਿਧਾਇਕਾਂ ਦੀਆਂ ਸਿਫਾਰਸ਼ਾਂ ਤੋਂ ਬਚਣ ਲਈ ਕੈਪਟਨ ਨੇ ਲੱਭਿਆ ਤਰੀਕਾ

ਵਿਧਾਇਕਾਂ ਦੀਆਂ ਸਿਫਾਰਸ਼ਾਂ ਤੋਂ ਬਚਣ ਲਈ ਕੈਪਟਨ ਨੇ ਲੱਭਿਆ ਤਰੀਕਾ

ਪੀਸੀਐਸ ਅਧਿਕਾਰੀਆਂ ਨੂੰ ਪੋਸਟਿੰਗ ਲਈ ਤਿੰਨ ਥਾਵਾਂ ਦੱਸਣੀਆਂ ਪੈਣਗੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਸੂਬੇ ਦੇ ਪੀਸੀਐਸ ਅਧਿਕਾਰੀਆਂ ਨੂੰ ਮਨਮਰਜ਼ੀ ਦੀ ਪੋਸਟਿੰਗ ਲਈ ਤਿੰਨ ਥਾਵਾਂ ਦੱਸਣ ਲਈ ਕਿਹਾ ਹੈ। ਸਰਕਾਰ ਦੀ ਆਈਏਐਸ ਬ੍ਰਾਂਚ ਨੇ ਸਾਰੇ ਅਧਿਕਾਰੀਆਂ ਨੂੰ ਇਸ ਸਬੰਧੀ ਬਾਕਇਦਾ ਤੌਰ ‘ਤੇ ਮੈਸੇਜ ਭੇਜਿਆ ਹੈ। ਹੁਣ ਪੀਸੀਐਸ ਅਧਿਕਾਰੀ ਆਪਣੀ ਨਵੀਂ ਪੋਸਟਿੰਗ ਲਈ 3 ਥਾਵਾਂ ਦੱਸ ਸਕਦੇ ਹਨ। ਉਸ ਤੋਂ ਬਾਅਦ ਸਰਕਾਰ ਆਪਣੀ ਮਰਜ਼ੀ ਨਾਲ ਅਗਲਾ ਫੈਸਲਾ ਲਵੇਗੀ। ਚੇਤੇ ਰਹੇ ਕਿ ਸੂਬੇ ਦੀ ਸਿਆਸਤ ਵਿਚ ਅਫਸਰਸ਼ਾਹੀ ਦਾ ਸਿਆਸੀਕਰਨ ਵੱਡਾ ਮੁੱਦਾ ਰਿਹਾ ਹੈ। ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਰਅਸਲ ਮੁੱਖ ਮੰਤਰੀ ‘ਤੇ ਵਿਧਾਇਕਾਂ ਦਾ ਆਪਣੇ ਚਹੇਤੇ ਅਧਿਕਾਰੀਆਂ ਨੂੰ ਪੋਸਟਿੰਗ ਦਿਵਾਉਣ ਦਾ ਬਹੁਤ ਜ਼ਿਆਦਾ ਦਬਾਅ ਰਹਿੰਦਾ ਸੀ। ਕੈਪਟਨ ਨੇ ਇਸੇ ਤੋਂ ਬਚਣ ਲਈ ਅਧਿਕਾਰੀਆਂ ਨੂੰ ਇਹ ਮੌਕਾ ਦਿੱਤਾ ਹੈ ਤਾਂ ਕਿ ਵਾਧੂ ਦਾ ਦਬਾਅ ਖ਼ਤਮ ਹੋ ਸਕੇ।

RELATED ARTICLES
POPULAR POSTS