2.5 C
Toronto
Sunday, November 2, 2025
spot_img
Homeਪੰਜਾਬਕਰਫ਼ਿਊ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੁਕੇ ਸ਼ਰਧਾਲੂਆਂ ਨੂੰ ਘਰੋ-ਘਰੀ ਪਹੁੰਚਾਉਣ...

ਕਰਫ਼ਿਊ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੁਕੇ ਸ਼ਰਧਾਲੂਆਂ ਨੂੰ ਘਰੋ-ਘਰੀ ਪਹੁੰਚਾਉਣ ਲਈ 5 ਬੱਸਾਂ ਰਵਾਨਾ

ਦੋ ਬੱਸਾਂ ਦਿੱਲੀ ਲਈ, ਦੋ ਕਰਨਾਲ ਲਈ ਅਤੇ ਇਕ ਬੱਸ ਰਾਜਪੁਰਾ ਲਈ ਹੋਈ ਰਵਾਨਾ
ਅੰਮ੍ਰਿਤਸਰ/ਬਿਊਰੋ ਨਿਊਜ਼
ਕੋਰੋਨਾ ਵਾਇਰਸ ਦੇ ਕਾਰਨ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੁਕੀ ਸੰਗਤ ਨੂੰ ਘਰੋ-ਘਰੀ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਨੇ ਉਪਰਾਲਾ ਕੀਤਾ ਹੈ। ਇਸੇ ਤਹਿਤ ਅੱਜ 5 ਬੱਸਾਂ ਰਾਹੀਂ ਦਿੱਲੀ ਸਮੇਤ ਹੋਰਨਾਂ ਥਾਵਾਂ ਦੀ ਸੰਗਤ ਨੂੰ ਛੱਡਣ ਲਈ ਰਵਾਨਾ ਕੀਤੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਇੱਥੇ ਦਿੱਲੀ ਤੇ ਹਰਿਆਣਾ ਆਦਿ ਦੀ ਸੰਗਤ ਕਰਫ਼ਿਊ ਕਾਰਨ ਰੁਕੀ ਹੋਈ ਸੀ, ਕਿਉਂਕਿ ਬਣੇ ਹਾਲਤਾਂ ਕਾਰਨ ਆਵਾਜਾਈ ਦੇ ਸਾਧਨ ਬੰਦ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਅੱਜ ਸੰਗਤ ਲਈ 5 ਬੱਸਾਂ ਭੇਜੀਆਂ ਗਈਆਂ ਹਨ। ਇਨ੍ਹਾਂ ‘ਚੋਂ 2 ਬੱਸਾਂ ਦਿੱਲੀ ਲਈ, 2 ਬੱਸਾਂ ਕਰਨਾਲ ਅਤੇ 1 ਬੱਸ ਰਾਜਪੁਰੇ ਲਈ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਭੇਜੇ ਗਏ ਸ਼ਰਧਾਲੂਆਂ ਨੂੰ ਸਾਵਧਾਨੀਆਂ ਵਰਤਣ ਲਈ ਵੀ ਪ੍ਰੇਰਿਆ ਗਿਆ ਹੈ।

RELATED ARTICLES
POPULAR POSTS