19.8 C
Toronto
Sunday, August 16, 2026
spot_img
Homeਪੰਜਾਬਪ੍ਰਧਾਨ ਮੰਤਰੀ ਵੱਲੋਂ ਵਿਰਾਸਤ ਏ ਖ਼ਾਲਸਾ ਦੇ ਦੂਜੇ ਫੇਜ਼ ਦਾ ਉਦਘਾਟਨ 25...

ਪ੍ਰਧਾਨ ਮੰਤਰੀ ਵੱਲੋਂ ਵਿਰਾਸਤ ਏ ਖ਼ਾਲਸਾ ਦੇ ਦੂਜੇ ਫੇਜ਼ ਦਾ ਉਦਘਾਟਨ 25 ਨੂੰ

ਪ੍ਰਧਾਨ ਮੰਤਰੀ ਵੱਲੋਂ ਵਿਰਾਸਤ ਏ ਖ਼ਾਲਸਾ ਦੇ ਦੂਜੇ ਫੇਜ਼ ਦਾ ਉਦਘਾਟਨ 25 ਨੂੰਬਠਿੰਡਾ ਵਿਚ ਏਮਜ਼ ਦਾ ਨੀਂਹ ਪੱਥਰ ਵੀ ਰੱਖਣਗੇ
ਰੂਪਨਗਰ/ਬਿਊਰੋ ਨਿਊਜ਼
ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖ਼ਾਲਸਾ ਦੇ ਦੂਜੇ ਫੇਜ਼ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਨਵੰਬਰ ਨੂੰ ਕਰਨਗੇ ਤੇ ਉਸੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਵਸ ਨਾਲ ਸਬੰਧਿਤ ਇਕ ਸਮਾਗਮ ਵਿਚ ਸ਼ਿਰਕਤ ਕਰਨਗੇ। ਇਸ ਦੀ ਜਾਣਕਾਰੀ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਤੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ 25 ਨਵੰਬਰ ਨੂੰ ਸਵੇਰੇ ਬਠਿੰਡਾ ਵਿਖੇ ਐਲਾਨੇ ਗਏ ਆਲ ਇੰਡੀਅਨ ਇੰਸਟੀਚਿਊਟਸ ਆਫ ਮੈਡੀਕਲ ਸਾਇੰਸ (ਏਮਜ਼) ਦਾ ਨੀਂਹ ਪੱਥਰ ਰੱਖਣਗੇ ਤੇ ਦੁਪਹਿਰ ਤੋਂ ਬਾਅਦ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣਗੇ। ਪ੍ਰੋ: ਚੰਦੂਮਾਜਰਾ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਵਿਰਾਸਤ ਏ ਖ਼ਾਲਸਾ ਪੂਰੀ ਦੁਨੀਆ ਵਿਚ ਆਪਣੀ ਪਛਾਣ ਬਣਾ ਚੁੱਕਾ ਹੈ, ਹੁਣ ਇਸ ਦਾ ਦੂਜਾ ਫੇਜ਼ ਕਰੀਬ 71 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 350ਵੇਂ ਪ੍ਰਕਾਸ਼ ਉਤਸਵ ਸਬੰਧੀ ਸਮਾਗਮ ਤੇ ਵਿਰਾਸਤ ਏ ਖ਼ਾਲਸਾ ਦੇ ਦੂਜੇ ਫੇਜ਼ ਦੇ ਉਦਘਾਟਨ ਸਬੰਧੀ ਸਮਾਗਮ 27 ਨਵੰਬਰ ਨੂੰ ਰੱਖੇ ਗਏ ਸਨ, ਪਰ ਹੁਣ ਇਹ 25 ਨਵੰਬਰ ਨੂੰ ਹੀ ਹੋਣਗੇ।

RELATED ARTICLES
POPULAR POSTS