-5.2 C
Toronto
Friday, December 26, 2025
spot_img
Homeਭਾਰਤਭੁਪਾਲ ਏਮਜ਼ 'ਚ ਨਾਰਾਜ਼ ਵਿਦਿਆਰਥੀਆਂ ਨੇ ਕੇਂਦਰੀ ਮੰਤਰੀ ਨੱਡਾ 'ਤੇ ਸਿਆਹੀ ਸੁੱਟੀ

ਭੁਪਾਲ ਏਮਜ਼ ‘ਚ ਨਾਰਾਜ਼ ਵਿਦਿਆਰਥੀਆਂ ਨੇ ਕੇਂਦਰੀ ਮੰਤਰੀ ਨੱਡਾ ‘ਤੇ ਸਿਆਹੀ ਸੁੱਟੀ

logo-2-1-300x105-3-300x105ਭੁਪਾਲ/ਬਿਊਰੋ ਨਿਊਜ਼ : ਮੱਧ ਪ੍ਰਦੇਸ਼ ਦੇ ਏਮਜ਼ ਵਿਚ ਨਾਰਾਜ਼ ਵਿਦਿਆਰਥੀਆਂ ਨੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ‘ਤੇ ਸਿਆਹੀ ਸੁੱਟ ਦਿੱਤੀ। ਨੱਡਾ ਸਨਿਚਰਵਾਰ ਨੂੰ ਰਾਜ ਦੀ ਰਾਜਧਾਨੀ ਭੁਪਾਲ ਵਿਚ ਸਨ। ਉਨ੍ਹਾਂ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਤੇ ਉਸ ਤੋਂ ਬਾਅਦ ਉਹ ਏਮਸ ਪਹੁੰਚੇ।
ਨੱਡਾ ਨੇ ਏਮਜ਼ ਭੁਪਾਲ ਵਿਚ ਐਮ.ਆਰ.ਆਈ. ਤੇ ਸੀ.ਟੀ. ਸਕੈਨ ਮਸ਼ੀਨઠਦਾ ਉਦਘਾਟਨ ਕੀਤਾ। ਇਸ ਦੌਰਾਨ ਵਿਦਿਆਰਥੀਆਂ ਦੇ ਇਕ ਗੁੱਟ ਨੇ ਉਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਵਿਦਿਆਰਥੀ ਏਮਜ਼ ਦੀ ਇਮਾਰਤ ਦੇ ਨਿਰਮਾਣ ਵਿਚ ਹੋ ਰਹੀ ਦੇਰੀ ਤੇ ਫੈਕੁਲਟੀ ਸਮੇਤ ਹੋਰ ਸਹੂਲਤਾਂ ਦੀ ਕਮੀ ਕਾਰਨ ਨਾਅਰੇਬਾਜ਼ੀ ਕਰ ਰਹੇ ਸਨ।
ਇਸ ਤੋਂ ਬਾਅਦ ਜਦ ਉਹ ਸੀ.ਟੀ. ਸਕੈਨ ਮਸ਼ੀਨ ਦਾ ਉਦਘਾਟਨ ਕਰ ਕੇ ਆਏ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਕੇ ਜਾਣ ਲੱਗੇ ਤਾਂ ਨਾਰਾਜ਼ ਵਿਦਿਆਰਥੀਆਂ ਨੇ ਉਨ੍ਹਾਂ ‘ਤੇ ਸਿਆਹੀ ਸੁੱਟ ਦਿੱਤੀ ਜਿਹੜੀ ਉਨ੍ਹਾਂ ਦੇ ਕੁੜਤੇ ਅਤੇ ਗੱਡੀ ‘ਤੇ ਪਈ। ਕੋਈ ਪ੍ਰਤੀਕਿਰਿਆ ਨਾ ਜ਼ਾਹਰ ਕਰਦੇ ਹੋਏ ਉਹ ਵਾਪਸ ਜਾਣ ਲੱਗੇ ਤਾਂ ਵਿਦਿਆਰਥੀਆਂ ਨੇ ਉਨ੍ਹਾਂ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਗੱਡੀ ਨਾਲ ਟਕਰਾਅ ਕੇ ਇਕ ਵਿਦਿਆਰਥਣ ਜ਼ਖ਼ਮੀ ਹੋ ਗਈ। ਹਾਲਾਂਕਿ ਪੁਲਿਸ ਨੂੰ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

RELATED ARTICLES
POPULAR POSTS