![](https://parvasinewspaper.com/wp-content/uploads/2020/11/mewa-lal-23-1487833772-300x225.jpg)
ਢਾਈ ਘੰਟੇ ਪਹਿਲਾਂ ਹੀ ਸੰਭਾਲਿਆ ਸੀ ਵਿਭਾਗ ਦਾ ਚਾਰਜ
ਪਟਨਾ/ਬਿਊਰੋ ਨਿਊਜ਼
ਮੇਵਾ ਲਾਲ ਚੌਧਰੀ ਨੂੰ ਬਿਹਾਰ ਕੈਬਨਿਟ ਵਿਚ ਸ਼ਾਮਲ ਕਰਨ ਦਾ ਫੈਸਲਾ ਨਿਤੀਸ਼ ਸਰਕਾਰ ਲਈ ਕਿਰਕਿਰੀ ਵਾਲਾ ਮੰਨਿਆ ਜਾ ਰਿਹਾ ਸੀ। ਇਸਦੇ ਚੱਲਦਿਆਂ ਮੇਵਾ ਲਾਲ ਚੌਧਰੀ ਨੇ ਅੱਜ ਸਿੱਖਿਆ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਢਾਈ ਘੰਟਿਆਂ ਬਾਅਦ ਹੀ ਅਸਤੀਫਾ ਦੇ ਦਿੱਤਾ। ਜ਼ਿਕਰਯੋਗ ਹੈ ਕਿ ਮੇਵਾ ਲਾਲ 2010 ਵਿਚ ਜਦੋਂ ਬਿਹਾਰ ਖੇਤੀਬਾੜੀ ਯੂਨੀਵਰਸਿਟੀ ਦੇ ਕੁਲਪਤੀ ਸਨ, ਉਦੋਂ ਉਨ੍ਹਾਂ ‘ਤੇ ਭਰਤੀ ਘੁਟਾਲੇ ਦਾ ਆਰੋਪ ਲੱਗਿਆ ਸੀ ਅਤੇ ਇਸਦੇ ਚੱਲਦਿਆਂ ਉਨ੍ਹਾਂ ਨੂੰ ਉਦੋਂ ਵੀ ਆਪਣੀ ਕੁਰਸੀ ਛੱਡਣੀ ਪਈ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਨਿਤੀਸ਼ ਕੁਮਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੋਈ ਵੀ ਸਮਝੌਤਾ ਨਹੀਂ ਕਰ ਸਕਦੇ।