-12.6 C
Toronto
Tuesday, January 20, 2026
spot_img
Homeਭਾਰਤਭਾਜਪਾ ਦੀਆਂ ਵੀਡੀਓਜ਼ ਨੂੰ ਲੋਕਾਂ ਨੇ ਕੀਤਾ ਨਾਪਸੰਦ

ਭਾਜਪਾ ਦੀਆਂ ਵੀਡੀਓਜ਼ ਨੂੰ ਲੋਕਾਂ ਨੇ ਕੀਤਾ ਨਾਪਸੰਦ

‘ਲਾਈਕ’ ਜਾਂ ‘ਡਿਸਲਾਈਕ’ ਦਾ ਬਟਨ ਹਟਾਉਣ ਲਈ ਹੋਣਾ ਪਿਆ ਮਜਬੂਰ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੰਘੇ ਹਫ਼ਤੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਬਹੁਤ ਜ਼ਿਆਦਾ ‘ਡਿਸਲਾਈਕ’ (ਨਾਪਸੰਦ) ਕੀਤੇ ਜਾਣ ਮਗਰੋਂ ਭਾਜਪਾ ਦੀਆਂ ਹੋਰਨਾਂ ਵੀਡੀਓ’ਜ਼ ਨੂੰ ‘ਡਿਸਲਾਈਕ’ ਕੀਤੇ ਜਾਣ ਦਾ ਰੁਝਾਨ ਰੁਕਣ ਦਾ ਨਾਂ ਨਹੀਂ ਰਿਹਾ ਜਿਸ ਕਾਰਨ ਭਾਜਪਾ ਨੂੰ ਪੋਸਟ ਕੀਤੀਆਂ ਜਾ ਰਹੀਆਂ ਵੀਡੀਓ’ਜ਼ ਵਿਚੋਂ ‘ਲਾਈਕ’ (ਪਸੰਦ) ਤੇ ‘ਡਿਸਲਾਈਕ’ ਵਾਲਾ ਬਟਨ ਹੀ ਹਟਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਪਿਛਲੇ ਦਿਨੀਂ ਆਪਣੇ ਅਧਿਕਾਰਤ ਚੈਨਲ ‘ਤੇ ਪ੍ਰਧਾਨ ਮੰਤਰੀ ਵੱਲੋਂ ਇੱਕ ਮਹਿਲਾ ਪ੍ਰੋਬੇਸ਼ਨਰ ਨਾਲ ਕੀਤੀ ਗੱਲਬਾਤ ਦੀ ਵੀਡੀਓ ਸਾਂਝੀ ਕੀਤੀ ਗਈ ਪਰ ਇਸ ਨੂੰ ਵੀ ‘ਲਾਈਕ’ ਤੋਂ ਜ਼ਿਆਦਾ ‘ਡਿਸਲਾਈਕ’ ਮਿਲੇ ਹਨ। ਇਸੇ ਚਿੰਤਾ ਕਾਰਨ ਭਾਜਪਾ ਨੇ ਪ੍ਰਧਾਨ ਮੰਤਰੀ ਵੱਲੋਂ ਆਈਪੀਐੱਸ ਪ੍ਰੋਬੇਸ਼ਨਰਾਂ ਨਾਲ ਕੀਤੀ ਗੱਲਬਾਤ ਦੀ ਵੀਡੀਓ ਵਿਚੋਂ ‘ਲਾਈਕ’ ਜਾਂ ‘ਡਿਸਲਾਈਕ’ ਦਾ ਬਟਨ ਹਟਾਉਣ ਦਾ ਫ਼ੈਸਲਾ ਕੀਤਾ ਸੀ। ਇਹ ਸਭ ਕੁਝ ‘ਅਮਰੀਕਾ-ਭਾਰਤ ਰਣਨੀਤਕ ਤੇ ਭਾਈਵਾਲੀ ਮੰਚ’ ਦੇ ਤੀਜੇ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਬਾਅਦ ਵੀ ਹੋਇਆ ਜਿਸ ਨੂੰ ਮਿਲੇ ‘ਲਾਈਕਸ’ ਦੀ ਗਿਣਤੀ ‘ਡਿਸਲਾਈਕਸ’ (ਇੱਕ ਲੱਖ ਤੋਂ ਵੱਧ) ਤੋਂ ਤਕਰੀਬਨ ਅੱਧੀ ਸੀ। ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦੌਰਾਨ ਕੀਤੇ ਗਏ ਕੰਮਾਂ ਸਬੰਧੀ ਐਨੀਮੇਟਡ ਵੀਡੀਓ ਨੂੰ ਵੀ ‘ਲਾਈਕਸ’ ਨਾਲੋਂ ਵੱਧ ‘ਡਿਸਲਾਈਕਸ’ ਮਿਲੇ ਹਨ। ਭਾਰਤੀ ਜਨਤਾ ਪਾਰਟੀ ਦੀਆਂ ਵੀਡੀਓ’ਜ਼ ਨੂੰ ‘ਡਿਸਲਾਈਕ’ ਕਰਨ ਦਾ ਰੁਝਾਨ ਜੇਈਈ ਤੇ ਨੀਟ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਹੋਰਨਾਂ ਵੱਖ-ਵੱਖ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਦੀਆਂ ਤਿਆਰੀਆਂ ਵਿਚ ਲੱਗੇ ਨੌਜਵਾਨਾਂ ਦੇ ਗੁੱਸੇ ਦੇ ਰੂਪ ਵਿਚ ਸਾਹਮਣੇ ਆਇਆ ਹੈ ਕਿਉਂਕਿ ਉਹ ਨਤੀਜਿਆਂ, ਭਰਤੀ ਨੋਟੀਫਿਕੇਸ਼ਨ ਤੇ ਦਾਖਲਾ ਕਾਰਡ ਜਾਰੀ ਹੋਣ ਵਿਚ ਹੋ ਰਹੀ ਦੇਰੀ ਤੋਂ ਪ੍ਰੇਸ਼ਾਨ ਹਨ।
ਭਾਜਪਾ ਦੇ ਚੈਨਲ ‘ਤੇ ਵੀਡੀਓ’ਜ਼ ਨੂੰ ‘ਡਿਸਲਾਈਕ’ ਕਰਨ ਦਾ ਸਿਲਸਿਲਾ ਲੰਘੇ ਐਤਵਾਰ ਤੋਂ ਸ਼ੁਰੂ ਹੋਇਆ ਸੀ ਜਦੋਂ ਪ੍ਰਧਾਨ ਮੰਤਰੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਸੰਬੋਧਨ ਕੀਤਾ।
ਭਾਜਪਾ ਨੇ ਵਿਰੋਧੀ ਧਿਰ ਉੱਤੇ ਮੜ੍ਹਿਆ ਦੋਸ਼
ਭਾਜਪਾ ਵਿਰੋਧੀ ਧਿਰਾਂ ‘ਤੇ ਸਾਜ਼ਿਸ਼ ਰਚਣ ਦੇ ਦੋਸ਼ ਲਗਾ ਰਹੀ ਹੈ। ਭਾਜਪਾ ਨੇ ਦੋਸ਼ ਲਾਇਆ ਕਿ ਭਾਰਤ ਦਾ ਸਿਰਫ਼ ਇੱਕ ਹਿੱਸਾ ਹੈ ਜੋ ‘ਡਿਸਲਾਈਕ’ ਦਾ ਬਟਨ ਦਬਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪ੍ਰਧਾਨ ਮੰਤਰੀ ਦਾ ਅਕਸ ਵਿਗਾੜਨ ਲਈ ਇਹ ਸਭ ਕੁਝ ਕਰ ਰਹੀ ਹੈ।

RELATED ARTICLES
POPULAR POSTS