ਹੁਣ ਇੰਡੀਆ ਗੇਟ ਦੀ ਥਾਂ ਰਾਸ਼ਟਰੀ ਯੁੱਧ ਸਮਾਰਕ ‘ਤੇ ਜਗੇਗੀ ਅਮਰ ਜਵਾਨ ਜਯੋਤੀ
ਨਵੀਂ ਦਿੱਲੀ/ਬਿਊਰੋ ਨਿਊਜ਼ :
ਰਾਸ਼ਟਰੀ ਰਾਜਧਾਨੀ ਦਿੱਲੀ ‘ਚ 50 ਸਾਲ ਤੋਂ ਇੰਡੀਆ ਗੇਟ ਦੀ ਪਹਿਚਾਣ ਬਣ ਚੁੱਕੀ ਅਮਰ ਜਵਾਨ ਜਯੋਤੀ ਅੱਜ ਵਾਰ ਮੈਮੋਰੀਅਲ ਦੀ ਜਯੋਤੀ ‘ਚ ਲੀਨ ਹੋ ਗਈ। ਅੱਜ ਇਥੇ ਇਕ ਸਮਾਰੋਹ ਕੀਤਾ ਗਿਆ, ਜਿਸ ਤੋਂ ਬਾਅਦ ਅਮਰ ਜਵਾਨ ਜਯੋਤੀ ਨੂੰ ਪੂਰੇ ਫੌਜੀ ਸਨਮਾਨ ਦੇ ਨਾਲ ਮਸ਼ਾਲ ਦੇ ਜਰੀਏ ਵਾਰ ਮੈਮੋਰੀਅਲ ਤੱਕ ਲਿਜਾਇਆ ਗਿਆ ਅਤੇ ਹੁਣ ਅਮਰ ਜਵਾਨ ਜਯੋਤੀ ਵਾਰ ਮੈਮੋਰੀਅਲ ਵਿਖੇ ਹਮੇਸ਼ਾ ਲਈ ਜਗਦੀ ਰਹੇਗੀ। ਅਮਰ ਜਵਾਨ ਜਯੋਤੀ ਦੀ ਸਥਾਪਨਾ 1971 ਦੇ ਯੁੱਧ ‘ਚ ਸ਼ਹੀਦ ਹੋਣ ਵਾਲੇ ਭਾਰਤੀ ਜਵਾਨਾਂ ਦੀ ਯਾਦ ‘ਚ ਪਹਿਲੀ 1972 ‘ਚ ਉਸ ਸਮੇਂ ਦੇ ਮੌਜੂਦਾ ਪ੍ਰਧਾਨ ਇੰਦਰਾ ਗਾਂਧੀ ਨੇ ਪਹਿਲੀ ਵਾਰ ਜਗਾਈ ਸੀ। ਅਮਰ ਜਵਾਨ ਜਯੋਤੀ ਵਾਲੀ ਥਾਂ ਉਤੇ ਹੁਣ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਲਗਾਈ ਜਾਵੇਗੀ। ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੇ ਖੁਦ ਟਵੀਟ ਕਰਕੇ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਪੂਰਾ ਦੇਸ਼ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾ ਰਿਹਾ ਹੈ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਗ੍ਰੇਨਾਈਟ ਤੋਂ ਬਣੀ ਨੇਤਾ ਜੀ ਮੂਰਤੀ ਇੰਡੀਆ ਗੇਟ ‘ਤੇ ਸਥਾਪਿਤ ਕੀਤੀ ਜਾਵੇਗੀ। ਜਦਕਿ ਦੂਜੇ ਪਾਸੇ ਕੁੱਝ ਰਾਨੀਤਿਕ ਪਾਰਟੀਆਂ ਵੱਲੋਂ ਇਥੋਂ ਅਮਰ ਜਵਾਨ ਜਯੋਤੀ ਨੂੰ ਹਟਾਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਸ਼ਹੀਦਾ ਦਾਂ ਅਪਮਾਨ ਦੱਸਿਆ ਜਾ ਰਿਹਾ ਹੈ।