ਚੌਥੀ ਵਾਰ ਡੈਥ ਵਾਰੰਟ ਹੋਣਗੇ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਿਰਭੈਆ ਮਾਮਲੇ ਦੇ ਦੋਸ਼ੀ ਪਵਨ ਗੁਪਤਾ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ। ਹੁਣ ਪਵਨ ਗੁਪਤਾ ਕੋਲ ਵੀ ਫਾਂਸੀ ਤੋਂ ਬਚਣ ਲਈ ਕੋਈ ਰਾਹ ਨਹੀਂ ਬਚਿਆ। ਸੁਪਰੀਮ ਕੋਰਟ ਵਿਚ ਕਿਊਰੇਟਿਵ ਪਟੀਸ਼ਨ ਖਾਰਜ ਤੋਂ ਬਾਅਦ ਪਵਨ ਨੇ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਭੇਜੀ ਸੀ। ਪਵਨ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਦੋਸ਼ੀਆਂ ਨੂੰ ਹੁਣ ਫਾਂਸੀ ਦੇਣ ਦਾ ਰਸਤਾ ਸਾਫ਼ ਹੋ ਗਿਆ ਹੈ। ਨਿਰਭੈਆ ਮਾਮਲੇ ਵਿਚ ਚਾਰ ਦੋਸ਼ੀ ਹਨ ਅਤੇ ਤਿੰਨ ਦੋਸ਼ੀਆਂ ਅਜੇ, ਵਿਜੇ ਅਤੇ ਮੁਕੇਸ਼ ਦੀ ਅਰਜੀ ਪਹਿਲੀ ਹੀ ਖਾਰਜ ਹੋ ਚੁੱਕੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦੋਸ਼ੀਆਂ ਦੀ ਫਾਂਸੀ ਤਿੰਨ ਵਾਰ ਟਾਲ ਦਿੱਤੀ ਗਈ ਸੀ ਅਤੇ ਹੁਣ ਚੌਥੀ ਵਾਰ ਡੈਥ ਵਾਰੰਟ ਫਿਰ ਜਾਰੀ ਹੋਣਗੇ। ਇਸਦੇ ਚੱਲਦਿਆਂ ਨਿਰਭੈਆ ਦੀ ਮਾਂ ਨੇ ਕਿਹਾ ਸੀ ਕਿ ਸਾਡੇ ਦੇਸ਼ ਦਾ ਸਾਰਾ ਸਿਸਟਮ ਹੀ ਅਪਰਾਧੀਆਂ ਦਾ ਮੱਦਦਗਾਰ ਹੈ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …