23.6 C
Toronto
Saturday, August 15, 2026
spot_img
Homeਭਾਰਤਪ੍ਰਧਾਨ ਮੰਤਰੀ ਭਲਕੇ ਕਰਨਗੇ 2500 ਫਲਾਈਟ ਦਾ ਉਦਘਾਟਨ

ਪ੍ਰਧਾਨ ਮੰਤਰੀ ਭਲਕੇ ਕਰਨਗੇ 2500 ਫਲਾਈਟ ਦਾ ਉਦਘਾਟਨ

ਪ੍ਰਧਾਨ ਮੰਤਰੀ ਭਲਕੇ ਕਰਨਗੇ 2500 ਫਲਾਈਟ ਦਾ ਉਦਘਾਟਨਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਉਡਾਨ ਸਕੀਮ ਦੇ ਤਹਿਤ ਦੇਸ਼ ਅੰਦਰ ਆਮ ਨਾਗਰਿਕਾਂ ਲਈ ਫਲਾਈਟ ਦਾ ਉਦਘਾਟਨ ਕਰਨ ਜਾ ਰਹੇ ਹਨ। ਸ਼ਿਮਲਾ ਤੋਂ ਦਿੱਲੀ ਦੀ ਪਹਿਲੀ ਫਲਾਈਟ ਦੇ ਉਦਘਾਟਨ ਨਾਲ ਇਨ੍ਹਾਂ 2500 ਨਵੀਆਂ ਫਲਾਈਟਾਂ ਦਾ ਰਸਮੀ ਉਦਘਾਟਨ ਹੋ ਜਾਵੇਗਾ। ਜਿਸਦਾ ਮਕਸਦ ਹਵਾਈ ਉਡਾਨਾਂ ਨੂੰ ਛੋਟੇ ਸ਼ਹਿਰਾਂ ਤੱਕ ਪਹੁੰਚਾਉਣਾ ਅਤੇ ਕਫਾਇਤੀ ਦਰ ‘ਤੇ ਦੇਸ਼ ਦੇ ਆਮ ਲੋਕਾਂ ਨੂੰ ਵੀ ਹਵਾਈ ਸਫਰ ਦੀ ਸਹੂਲਤ ਦੇਣਾ ਹੈ। ਇਨ੍ਹਾਂ ਉਡਾਨਾਂ ਤਹਿਤ ਹਵਾਈ ਜਹਾਜ਼ ਰਾਹੀਂ 500 ਕਿਲੋਮੀਟਰ ਦੇ ਇਕ ਘੰਟੇ ਦੇ ਸਫਰ ਦਾ ਕਿਰਾਇਆ ਸਿਰਫ 2500 ਰੁਪਏ ਹੋਵੇਗਾ।

RELATED ARTICLES
POPULAR POSTS