ਹਰਿਆਣਾ ਅਤੇ ਹਿਮਾਚਲ ਦੇ ਦੋ-ਦੋ ਜਵਾਨਾਂ ਨੇ ਵੀ ਦਿੱਤੀ ਸ਼ਹੀਦੀ
ਕਰਨਾਲ/ਬਿਊਰੋ ਨਿਊਜ਼
ਨਕਸਲੀ ਹਮਲੇ ਵਿਚ ਸ਼ਹੀਦ ਹੋਣ ਵਾਲੇ ਸੀਆਰਪੀਐਫ ਦੇ 26 ਜਵਾਨਾਂ ਵਿੱਚ ਅੰਮ੍ਰਿਤਸਰ ਦੇ ਸਠਿਆਲਾ ਪਿੰਡ ਦਾ ਰਘਬੀਰ ਸਿੰਘ ਵੀ ਸ਼ਾਮਲ ਹੈ। ਇਸੇ ਤਰ੍ਹਾਂ ਹਰਿਆਣਾ ਦੇ ਕਰਨਾਲ ਦੇ ਪਿੰਡ ਖੇੜੀ ਮਾਨ ਸਿੰਘ ਦਾ ਜਵਾਨ ਰਾਮ ਮੇਹਰ ਅਤੇ ਮੂਰਥਲ ਦਾ ਜਵਾਨ ਨਰੇਸ਼ ਕੁਮਾਰ ਵੀ ਨਕਸਲੀਆਂ ਦੇ ਹਮਲੇ ਵਿਚ ਸ਼ਹੀਦ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੇ ਦੋ ਜਵਾਨਾਂ ਨੇ ਵੀ ਇਸ ਹਮਲੇ ‘ਚ ਸ਼ਹੀਦੀ ਦਿੱਤੀ ਹੈ। ਇਨ੍ਹਾਂ ਵਿਚੋਂ ਸੁਰੇਸ਼ ਕੁਮਾਰ ਮੰਡੀ ਅਤੇ ਸੰਜੇ ਕੁਮਾਰ ਪਾਲਮਪੁਰ ਨਾਲ ਸਬੰਧਤ ਹੈ।
ਰਘਬੀਰ ਸਿੰਘ 1992 ਵਿੱਚ ਸੀ.ਆਰ.ਪੀ.ਐਫ. ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਸੀ। ਰਘਬੀਰ ਸਿੰਘ ਦਾ ਇੱਕ ਬੇਟਾ ਤੇ ਬੇਟੀ ਹੈ ਜੋ ਚੰਡੀਗੜ੍ਹ ਵਿੱਚ ਪੜ੍ਹ ਰਹੇ ਹਨ। ਉਸ ਦੀ ਪਤਨੀ ਬੱਚਿਆਂ ਨਾਲ ਚੰਡੀਗੜ੍ਹ ‘ਚ ਹੀ ਰਹਿ ਰਹੀ ਹੈ। ਰਘਬੀਰ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਪਿੰਡ ਪਹੁੰਚਦਿਆਂ ਪੂਰਾ ਪਿੰਡ ਸੋਗ ਦੀ ਲਹਿਰ ਵਿਚ ਡੁੱਬ ਗਿਆ। ਹਰਿਆਣਾ ਦੇ ਸ਼ਹੀਦ ਹੋਏ ਜਵਾਨ ਰਾਮ ਮੇਹਰ ਦੇ ਪਿਤਾ ਪੂਰਨ ਚੰਦ ਸੰਧੂ ਨੂੰ ਰਾਤ ਕਰੀਬ 12 ਵਜੇ ਸੀਆਰਪੀਐਫ ਦੇ ਅਧਿਕਾਰੀਆਂ ਨੇ ਫ਼ੋਨ ਕਰ ਕੇ ਸ਼ਹਾਦਤ ਦੀ ਖ਼ਬਰ ਦਿੱਤੀ। ਰਾਮ ਮੇਹਰ ਦੇ ਪਿਤਾ ਪੂਰਨ ਚੰਦ ਸੰਧੂ ਨੇ ਸਰਕਾਰ ਨਾਲ ਗਿਲਾ ਪ੍ਰਗਟ ਕਰਦੇ ਹੋਏ ਆਖਿਆ ਕਿ ਜਵਾਨ ਦਿਨੋਂ ਦਿਨ ਸ਼ਹੀਦ ਹੋ ਰਹੇ ਹਨ ਪਰ ਸਰਕਾਰ ਅੱਤਵਾਦ ਖ਼ਿਲਾਫ਼ ਜੰਗ ਲਈ ਉਨ੍ਹਾਂ ਨੂੰ ਆਦੇਸ਼ ਨਹੀਂ ਦੇ ਰਹੀ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …