ਜਲੰਧਰ : ਆਕਾਸ਼ਵਾਣੀ ਦੇ ਦਿਹਾਤੀ ਪ੍ਰੋਗਰਾਮ ਵਿਚ ਕਈ ਸਾਲਾਂ ਤੱਕ ਅਨਾਊਂਸਰ ਦੀ ਸੇਵਾ ਕਰ ਕੇ ਨਾਮਨਾ ਖੱਟਣ ਵਾਲੇ ਜਾਨਕੀ ਦਾਸ ਸ਼ਰਮਾ ਉਰਫ ਠੰਡੂ ਰਾਮ (96) ਦਾ ਜਲੰਧਰ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਰੇਡੀਓ ਅਨਾਊਂਸਰ ਤੋਂ ਇਲਾਵਾ ਕੁਝ ਫਿਲਮਾਂ ਵਿਚ ਵੀ ਕੰਮ ਕੀਤਾ। ਅੱਜ ਕੱਲ੍ਹ ਉਹ ਮਾਡਲ ਟਾਊਨ ਜਲੰਧਰ ਵਿਖੇ ਰਹਿ ਰਹੇ ਸਨ। ਉਨ੍ਹਾਂ ਦੀ ਇਕ ਬੇਟੀ ਚੰਦਰ ਕਿਰਨ ਵੀ ਆਕਾਸ਼ਵਾਣੀ ਤੋਂ ਅਨਾਊਂਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਈ ਹੈ। ਠੰਡੂ ਰਾਮ ਦਾ ਸਸਕਾਰ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਕਈ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।