14.2 C
Toronto
Monday, October 12, 2026
spot_img
HomeUncategorizedਭਾਰਤੀ ਸਿੰਘ ਵਲੋਂ ਕੀਤੀ ਵਿਵਾਦਤ ਟਿੱਪਣੀ ਦਾ ਮਾਮਲਾ

ਭਾਰਤੀ ਸਿੰਘ ਵਲੋਂ ਕੀਤੀ ਵਿਵਾਦਤ ਟਿੱਪਣੀ ਦਾ ਮਾਮਲਾ

ਭਾਰਤੀ ਸਿੰਘ ਵਲੋਂ ਕੀਤੀ ਵਿਵਾਦਤ ਟਿੱਪਣੀ ਦਾ ਮਾਮਲਾਕੌਮੀ ਘੱਟਗਿਣਤੀ ਕਮਿਸ਼ਨ ਨੇ ਪੰਜਾਬ ਤੇ ਮਹਾਰਾਸ਼ਟਰ ਤੋਂ ਰਿਪੋਰਟ ਮੰਗੀ
ਨਵੀਂ ਦਿੱਲੀ : ਕੌਮੀ ਘੱਟਗਿਣਤੀ ਕਮਿਸ਼ਨ (ਐੱਨਸੀਐੱਮ) ਨੇ ਕਾਮੇਡੀਅਨ ਭਾਰਤੀ ਸਿੰਘ ਵੱਲੋਂ ‘ਦਾੜੀ ਤੇ ਮੁੱਛਾਂ’ ਬਾਰੇ ਕੀਤੀ ਟਿੱਪਣੀ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਦੇ ਮਾਮਲੇ ‘ਤੇ ਪੰਜਾਬ ਤੇ ਮਹਾਰਸ਼ਟਰ ਦੇ ਮੁੱਖ ਸਕੱਤਰਾਂ ਤੋਂ ਰਿਪੋਰਟ ਮੰਗੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟੀਵੀ ਸ਼ੋਅ ਦੌਰਾਨ ‘ਦਾੜੀ-ਮੁੱਛਾਂ’ ਬਾਰੇ ਟਿੱਪਣੀ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਆਰੋਪ ਹੇਠ ਭਾਰਤੀ ਸਿੰਘ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਭਾਰਤੀ ਸਿੰਘ ਵਿਵਾਦਤ ਟਿੱਪਣੀ ਦੇ ਸਬੰਧ ਵਿੱਚ ਮੁਆਫੀ ਵੀ ਮੰਗ ਚੁੱਕੀ ਹੈ। ਇਸੇ ਦੌਰਾਨ ਕੌਮੀ ਘੱਟਗਿਣਤੀ ਕਮਿਸ਼ਨ ਨੇ ਕਿਹਾ ਕਿ ਭਾਰਤੀ ਸਿੰਘ ਵੱਲੋਂ ‘ਦਾੜੀ ਅਤੇ ਮੁੱਛਾਂ’ ਬਾਰੇ ਟਿੱਪਣੀ ਕਰਨ ‘ਤੇ ਕਮਿਸ਼ਨ ਨੂੰ ਉਸ ਖਿਲਾਫ ਸ਼ਿਕਾਇਤ ਮਿਲੀ ਹੈ। ਐੱਨਸੀਐੱਮ ਨੇ ਕਿਹਾ, ”ਇਸ ਨਾਲ ਭਾਰਤ ਅਤੇ ਵਿਦੇਸ਼ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਇਸ ਮਾਮਲੇ ‘ਤੇ ਪੰਜਾਬ ਤੇ ਮਹਾਰਸ਼ਟਰ ਦੇ ਮੁੱਖ ਸਕੱਤਰਾਂ ਤੋਂ ਰਿਪੋਰਟ ਮੰਗ ਲਈ ਹੈ।” ਕਮਿਸ਼ਨ ਨੇ ਕਿਹਾ ਕਿ ਰਿਪੋਰਟ ਦੇ ਆਧਾਰ ‘ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।

 

RELATED ARTICLES
POPULAR POSTS