19.7 C
Toronto
Friday, September 25, 2026
spot_img
Homeਭਾਰਤਪੁਰਸ਼ ਅਤੇ ਮਹਿਲਾ ਕ੍ਰਿਕਟ ਖਿਡਾਰੀਆਂ ਨੂੰ ਹੁਣ ਮਿਲੇਗੀ ਬਰਾਬਰ ਫੀਸ

ਪੁਰਸ਼ ਅਤੇ ਮਹਿਲਾ ਕ੍ਰਿਕਟ ਖਿਡਾਰੀਆਂ ਨੂੰ ਹੁਣ ਮਿਲੇਗੀ ਬਰਾਬਰ ਫੀਸ

ਪੁਰਸ਼ ਅਤੇ ਮਹਿਲਾ ਕ੍ਰਿਕਟ ਖਿਡਾਰੀਆਂ ਨੂੰ ਹੁਣ ਮਿਲੇਗੀ ਬਰਾਬਰ ਫੀਸਨਵੀਂ ਦਿੱਲੀ : ਭਾਰਤੀ ਕ੍ਰਿਕਟ ਦੀਆਂ ਮਹਿਲਾ ਖਿਡਾਰਨਾਂ ਨੂੰ ਵੀ ਹੁਣ ਪੁਰਸ਼ ਟੀਮ ਦੇ ਬਰਾਬਰ ਹੀ ਮੈਚ ਦੀ ਫੀਸ ਦਿੱਤੀ ਜਾਵੇਗੀ। ਵੀਰਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਇਹ ਐਲਾਨ ਕੀਤਾ।
ਬੀਸੀਸੀਆਈ ਦੇ ਆਫੀਸ਼ੀਅਲ ਟਵਿੱਟਰ ਹੈਂਡਲ ‘ਤੇ ਸ਼ਾਹ ਨੇ ਕਿਹਾ ਕਿ ਮੈਂ ਵਾਅਦਾ ਕੀਤਾ ਸੀ ਕਿ ਬੀਸੀਸੀਆਈ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਮੈਚ ਫੀਸ ਵਿਚ ਬਰਾਬਰੀ ਲਿਆਏਗਾ। ਇਹ ਉਸੇ ਦਿਸ਼ਾ ਵਿਚ ਉਠਾਇਆ ਗਿਆ ਇਕ ਕਦਮ ਹੈ।
ਹੁਣ ਬੀਸੀਸੀਆਈ ਦੀ ਸੈਂਟਰਲ ਕੰਟਰੈਕਟ ਲਿਸਟ ਵਿਚ ਸ਼ਾਮਲ ਮਹਿਲਾ ਕ੍ਰਿਕਟ ਖਿਡਾਰੀਆਂ ਨੂੰ ਪੁਰਸ਼ ਟੀਮ ਦੇ ਖਿਡਾਰੀਆਂ ਦੇ ਬਰਾਬਰ ਫੀਸ ਮਿਲੇਗੀ। ਦੱਸਣਯੋਗ ਹੈ ਕਿ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਇਸ ਸਾਲ ਦੇ ਸ਼ੁਰੂਆਤ ਵਿਚ ਪਲੇਅਰਜ਼ ਐਸੋਸੀਏਸ਼ਨ ਦੇ ਨਾਲ ਇਕ ਕੰਟਰੈਕਟ ਸਾਈਨ ਕੀਤਾ ਸੀ। ਇਸਦੇ ਤਹਿਤ ਉਥੇ ਵੀ ਹੁਣ ਮੇਲ ਅਤੇ ਫੀਮੇਲ ਪਲੇਅਰਜ਼ ਨੂੰ ਬਰਾਬਰ ਮੈਚ ਫੀਸ ਮਿਲਦੀ ਹੈ। ਇਸਦੇ ਚੱਲਦਿਆਂ ਆਸਟਰੇਲੀਆਈ ਕ੍ਰਿਕਟ ਬੋਰਡ ਵੀ ਇਸ ‘ਤੇ ਕੰਮ ਕਰ ਰਿਹਾ ਹੈ, ਪਰ ਬੀਸੀਸੀਆਈ ਨੇ ਇਹ ਕੰਮ ਪਹਿਲਾਂ ਹੀ ਕਰ ਦਿਖਾਇਆ ਹੈ।

RELATED ARTICLES
POPULAR POSTS