Breaking News
Home / ਭਾਰਤ / ਰਾਮਾਇਣ ’ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਰਵਿੰਦ ਤਿ੍ਰਵੇਦੀ ਦਾ ਦੇਹਾਂਤ

ਰਾਮਾਇਣ ’ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਰਵਿੰਦ ਤਿ੍ਰਵੇਦੀ ਦਾ ਦੇਹਾਂਤ

ਮੋਦੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਮੁੰਬਈ/ਬਿਊਰੋ ਨਿਊਜ਼
ਭਾਰਤੀ ਟੈਲੀਵਿਜ਼ਨ ਦੇ ਸਭ ਤੋਂ ਮਸ਼ਹੂਰ ਲੜੀਵਾਰ ‘ਰਾਮਾਇਣ’ ਵਿਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਉੱਘੇ ਅਦਾਕਾਰ ਅਰਵਿੰਦ ਤਿ੍ਰਵੇਦੀ ਦਾ ਲੰਘੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਲਗਭਗ 80 ਸਾਲ ਦੇ ਕਰੀਬ ਸੀ। ਅਰਵਿੰਦ ਤਿ੍ਰਵੇਦੀ ਦੇ ਭਤੀਜੇ ਕੌਸਤੁਭ ਤਿ੍ਰਵੇਦੀ ਨੇ ਦੱਸਿਆ ਕਿ ਅਭਿਨੇਤਾ ਲੰਮੇ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਨੇ ਮੁੰਬਈ ਸਥਿਤ ਆਪਣੇ ਨਿਵਾਸ ’ਤੇ ਰਾਤ 10 ਵਜੇ ਆਖਰੀ ਸਾਹ ਲਿਆ ਅਤੇ ਉਨ੍ਹਾਂ ਦਾ ਸਸਕਾਰ ਵੀ ਕਰ ਦਿੱਤਾ ਗਿਆ ਹੈ। ਧਿਆਨ ਰਹੇ ਕਿ ਅਰਵਿੰਦ ਤਿਵੇਦੀ ਨੇ ਲੜੀਵਾਰ ਰਮਾਇਣ ਵਿਚ ਇੰਨਾ ਦਮਦਾਰ ਕਿਰਦਾਰ ਨਿਭਾਇਆ ਸੀ ਕਿ ਉਨ੍ਹਾਂ ਦੇ ਅੱਗੇ ਬਾਕੀ ਸਾਰੇ ਕਲਾਕਾਰ ਫਿੱਕੇ ਨਜ਼ਰ ਆਉਂਦੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਵਿੰਦ ਤਿ੍ਰਵੇਦੀ ਦੇ ਦੇਹਾਂਤ ’ਤੇ ਡੂੰਘੇ ਦਾ ਪ੍ਰਗਟਾਵਾ ਕੀਤਾ ਹੈ। ਮੋਦੀ ਨੇ ਕਿਹਾ ਕਿ ਅਰਵਿੰਦ ਤਿ੍ਰਵੇਦੀ ਵਲੋਂ ਰਾਮਾਇਣ ਟੀਵੀ ਲੜੀਵਾਰ ਵਿਚ ਕੀਤੇ ਗਏ ਕੰਮ ਨੂੰ ਆਊਣ ਵਾਲੀਆਂ ਪੀੜ੍ਹੀਆਂ ਵਲੋਂ ਵੀ ਯਾਦ ਕੀਤਾ ਜਾਵੇਗਾ।

 

Check Also

ਹੁਣ 17 ਅਕਤੂਬਰ ਨੂੰ ਹੋਵੇਗਾ ਹਰਿਆਣਾ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਵੱਡੇ ਆਗੂ ਪਹੁੰਚਣਗੇ ਪੰਚਕੂਲਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੇ …