-10.7 C
Toronto
Tuesday, January 20, 2026
spot_img
Homeਭਾਰਤਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਦਾ ਫੋਨ ਫੋਰੈਂਸਿਕ ਜਾਂਚ ਲਈ ਭੇਜਿਆ

ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਦਾ ਫੋਨ ਫੋਰੈਂਸਿਕ ਜਾਂਚ ਲਈ ਭੇਜਿਆ

ਮੋਬਾਇਲ ਫੋਨ ’ਚ ਛੁਪੇ ਹੋਏ ਨੇ ਕਈ ਗੰਭੀਰ ਰਾਜ਼
ਮੁੰਬਈ/ਬਿਊਰੋ ਨਿਊਜ਼
ਸੁਪਰ ਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨਾਲ ਜੁੜੇ ਡਰੱਗ ਕੇਸ ’ਚ ਐਨ ਸੀ ਬੀ ਨੇ 8 ਹੋਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਨ੍ਹਾਂ ’ਚ ਦਿੱਲੀ ਦੀ ਇਕ ਈਵੈਂਟ ਮੈਨੇਜਮੈਂਟ ਕੰਪਨੀ ਦੇ 4 ਹਾਈ ਪ੍ਰੋਫਾਈਲ ਪ੍ਰਬੰਧਕ ਸ਼ਾਮਲ ਹਨ। ਇਸ ਕੰਪਨੀ ਨੂੰ ਹੀ 2 ਤੋਂ 4 ਅਕਤੂਬਰ ਤੱਕ ਕਰੂਜ਼ਸ਼ਿਪ ’ਤੇ ਹੋਣ ਵਾਲੀ ਰੇਵ ਪਾਰਟੀ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਨ੍ਹਾਂ ਤੋਂ ਇਲਾਵਾ ਮੰਗਲਵਾਰ ਨੂੰ ਗਿ੍ਰਫ਼ਤਾਰ ਕੀਤੇ ਗਏ 4 ਵਿਅਕਤੀਆਂ ਵਿਚੋਂ ਇਕ ਆਰੀਅਨ ਦਾ ਦੋਸਤ ਅਤੇ ਇਕ ਡਰੱਗ ਪੈਡਲਰ ਵੀ ਸ਼ਾਮਲ ਹੈ। ਐਨ ਸੀ ਬੀ ਹੁਣ ਤੱਕ ਇਸ ਮਾਮਲੇ ਕੁੱਲ 16 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ। ਸਬੂਤਾਂ ਨੂੰ ਜਮ੍ਹਾਂ ਕਰਨ ਦੇ ਲਈ ਐਨ ਸੀ ਬੀ ਨੇ ਆਰੀਅਨ ਦੇ ਫੋਨ ਦੀ ਕਲੋਨਿੰਗ ਕਰਕੇ ਉਸ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜ ਦਿੱਤਾ ਹੈ। ਐਨਸੀਬੀ ਅਧਿਕਾਰੀਆਂ ਨੂੰ ਵਟਸਐਪ ਚੈਟ ਰਾਹੀਂ ਡਰੱਗ ਨੂੰ ਲੈ ਕੇ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ ਅਤੇ ਇਸ ਵਿਚ ਕੁੱਝ ਇਤਰਾਜ਼ਯੋਗ ਤਸਵੀਰਾਂ ਵੀ ਸ਼ਾਮਲ ਹਨ। ਦੇਸ਼ ਦੀ ਸਭ ਤੋਂ ਵੱਡੀ ਫੋਰੈਂਸਿਕ ਲੈਬ ’ਚ ਜਾਂਚ ਤੋਂ ਬਾਅਦ ਇਸ ਫੋਨ ਤੋਂ ਹੋਰ ਕਈ ਗੰਭੀਰ ਰਾਜ਼ ਖੁੱਲ੍ਹਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਆਰੀਅਨ ਖਾਨ 7 ਅਕਤੂਬਰ ਤੱਕ ਐਨ ਸੀ ਬੀ ਦੀ ਕਸਟਡੀ ਵਿਚ ਹੈ।

RELATED ARTICLES
POPULAR POSTS