27.2 C
Toronto
Sunday, October 5, 2025
spot_img
Homeਭਾਰਤਪਰਵਾਸੀ ਭਾਰਤੀਆਂ ਨੂੰ ਏਅਰ ਇੰਡੀਆ 'ਚ ਸੌ ਫੀਸਦ ਨਿਵੇਸ਼ ਦੀ ਖੁੱਲ੍ਹ

ਪਰਵਾਸੀ ਭਾਰਤੀਆਂ ਨੂੰ ਏਅਰ ਇੰਡੀਆ ‘ਚ ਸੌ ਫੀਸਦ ਨਿਵੇਸ਼ ਦੀ ਖੁੱਲ੍ਹ

ਨਵੀਂ ਦਿੱਲੀ : ਸਰਕਾਰ ਨੇ ਪਰਵਾਸੀ ਭਾਰਤੀਆਂ (ਐੱਨਆਰਆਈਜ਼) ਨੂੰ ਏਅਰ ਇੰਡੀਆ ਵਿੱਚ ਸੌ ਫੀਸਦ ਨਿਵੇਸ਼ (ਭਾਈਵਾਲੀ ਖਰੀਦਣ) ਦੀ ਖੁੱਲ੍ਹ ਦੇ ਦਿੱਤੀ ਹੈ। ਮੋਦੀ ਸਰਕਾਰ ਨੇ ਇਹ ਫੈਸਲਾ ਅਜਿਹੇ ਮੌਕੇ ਕੀਤਾ ਹੈ ਜਦੋਂ ਸਰਕਾਰ ਕੌਮੀ ਕੈਰੀਅਰ ਦਾ ਸੌ ਫੀਸਦ ਹਿੱਸਾ ਵੇਚਣ ਲਈ ਸ਼ੁਰੂਆਤੀ ਬੋਲੀ ਲਈ ਅਰਜ਼ੀਆਂ ਪਹਿਲਾਂ ਹੀ ਮੰਗ ਚੁੱਕੀ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੈਬਨਿਟ ਦੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ, ‘ਏਅਰ ਇੰਡੀਆ ਬਾਰੇ ਫੈਸਲਾ ਮੀਲਪੱਥਰ ਹੋਵੇਗਾ, ਜਿੱਥੇ ਪਰਵਾਸੀ ਭਾਰਤੀਆਂ ਨੂੰ ਕੌਮੀ ਏਅਰਲਾਈਨ ਵਿੱਚ ਸੌ ਫੀਸਦ ਨਿਵੇਸ਼ ਕਰਨ ਦੀ ਖੁੱਲ੍ਹ ਮਿਲ ਜਾਵੇਗੀ।’ ਇਸ ਤੋਂ ਪਹਿਲਾਂ ਐੱਨਆਰਆਈਜ਼ ਨੂੰ 49 ਫੀਸਦ ਭਾਈਵਾਲੀ ਖਰੀਦਣ ਜਾਂ ਨਿਵੇਸ਼ ਦੀ ਹੀ ਇਜਾਜ਼ਤ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਸੌ ਫੀਸਦ ਨਿਵੇਸ਼ ਦੀ ਖੁੱਲ੍ਹ ਸਬਸਟਾਂਸ਼ੀਅਲ ਮਾਲਕੀ ਤੇ ਅਸਰਦਾਰ ਕੰਟਰੋਲ (ਐੱਸਓਈਸੀ) ਨੇਮਾਂ ਦੀ ਉਲੰਘਣਾ ਦੇ ਘੇਰੇ ਵਿੱਚ ਵੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਦੇ ਨਿਵੇਸ਼ ਨੂੰ ਘਰੇਲੂ ਨਿਵੇਸ਼ ਮੰਨਿਆ ਜਾਵੇਗਾ। ਇਸ ਦੌਰਾਨ ਕੇਂਦਰੀ ਕੈਬਨਿਟ ਨੇ ਕੰਪਨੀਜ਼ ਲਾਅ ਵਿੱਚ ਕਈ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

RELATED ARTICLES
POPULAR POSTS