Breaking News
Home / ਭਾਰਤ / ਦਿੱਲੀ ਵਿਧਾਨ ਸਭਾ ’ਚ ਨੋਟਾਂ ਦੇ ਬੰਡਲ ਲੈ ਕੇ ਪਹੁੰਚਿਆ ‘ਆਪ’ ਵਿਧਾਇਕ

ਦਿੱਲੀ ਵਿਧਾਨ ਸਭਾ ’ਚ ਨੋਟਾਂ ਦੇ ਬੰਡਲ ਲੈ ਕੇ ਪਹੁੰਚਿਆ ‘ਆਪ’ ਵਿਧਾਇਕ

ਕਿਹਾ : ਕੇਂਦਰ ਸਰਕਾਰ ਪੈਸੇ ਲੈ ਕੇ ਹਸਪਤਾਲਾਂ ’ਚ ਦੇ ਰਹੀ ਹੈ ਨੌਕਰੀ, ਚੁੱਪ ਰਹਿਣ ਲਈ ਮੈਨੂੰ ਵੀ ਦਿੱਤੀ ਗਈ ਰਿਸ਼ਵਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਧਾਨ ਸਭਾ ’ਚ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਮੋਹਿੰਦਰ ਗੋਇਲ ਨੇ ਨੋਟਾਂ ਦੇ ਬੰਡਲ ਲਹਿਰਾਏ। ਰਿਠਾਲਾ ਤੋਂ ਆਪ ਵਿਧਾਇਕ ਮਹਿੰਦਰ ਗੋਇਲ ਨੇ ਨੋਟਾਂ ਦੇ ਬੰਡਲ ਲਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੋਇਲ ਨੇ ਆਰੋਪ ਲਗਾਇਆ ਕਿ ਦਿੱਲੀ ਦੇ ਕੁੱਝ ਹਸਪਤਾਲ ’ਚ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਮਾਫ਼ੀਆ ਪੈਸੇ ਲੈ ਕੇ ਨੌਕਰੀਆਂ ਦੇ ਰਿਹਾ ਹੈ ਅਤੇ ਮੈਨੂੰ ਚੁੱਪ ਰਹਿਣ ਦੇ ਲਈ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਐਲ ਜੀ ਵੀਕੇ ਸਕਸੈਨਾ ਕੋਲ ਵੀ ਚੁੱਕਿਆ ਸੀ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਗੋਇਲ ਵਿਧਾਨ ਸਭਾ ’ਚ 15 ਲੱਖ ਰੁਪਏ ਲੈ ਕੇ ਪਹੁੰਚੇ ਸਨ ਅਤੇ ਉਨ੍ਹਾਂ ਨੋਟ ਹੱਥ ’ਚ ਫੜ ਕੇ ਕਿਹਾ ਕਿ ‘ਇਹ ਉਹ ਟੋਕਨ ਮਨੀ ਹੈ’ ਜੋ ਮੈਨੂੰ ਰਿਸ਼ਵਤ ਵਜੋਂ ਦਿੱਤੀ ਗਈ ਹੈ। ਕਿਉਂਕਿ ਮੈਂ ਪੈਸੇ ਲੈ ਕੇ ਨੌਕਰੀ ਦੇਣ ਦਾ ਮੁੱਦਾ ਮੁੱਖ ਸਕੱਤਰ ਸਮੇਤ ਐਲ ਜੀ ਦੇ ਸਾਹਮਣੇ ਰੱਖਿਆ ਸੀ ਅਤੇ ਮੈਂ ਉਨ੍ਹਾਂ ਨੂੰ ਇਸ ਸਬੰਧੀ ਪੱਤਰ ਵੀ ਲਿਖਿਆ ਸੀ। ਮੈਂ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਇਹ ਕੰਮ ਕੀਤਾ ਹੈ ਕਿਉਂਕਿ ਉਹ ਲੋਕ ਇੰਨੇ ਖਤਰਨਾਕ ਹਨ ਕਿ ਮੇਰੇ ਨਾਲ ਕੁੱਝ ਗਲਤ ਵੀ ਹੋ ਸਕਦਾ ਹੈ। ਮੈਨੂੰ ਪੈਸੇ ਇਸ ਲਈ ਦਿੱਤੇ ਗਏ ਕਿ ਮੈਂ ਵੀ ਚੁੱਪ ਰਹਾਂ।

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …