ਸੁਰੱਖਿਆ ਬਲਾਂ ਨੇ 24 ਨਕਸਲੀਆਂ ਨੂੰ ਮਾਰ ਮੁਕਾਇਆ
ਵਿਜੇਵਾੜਾ/ਬਿਊਰੋ ਨਿਊਜ਼
ਆਂਧਰਾ-ਉੜੀਸਾ ਬਾਰਡਰ ਉੱਤੇ ਸੁਰੱਖਿਆ ਬਲਾਂ ਨੇ 24 ਨਕਸਲੀਆਂ ਨੂੰ ਮੁਕਾਬਲੇ ਤੋਂ ਬਾਅਦ ਖ਼ਤਮ ਕਰ ਦਿੱਤਾ। ਮ੍ਰਿਤਕਾਂ ਵਿੱਚ ਨਕਸਲੀ ਸੰਗਠਨ ਦੇ ਚੋਟੀ ਦੇ ਕਮਾਂਡਰ ਗਜਰਾਲਾ ਰਵੀ ਤੇ ਚੱਪਲਪਤੀ ਵੀ ਸ਼ਾਮਲ ਸੀ। ਮੁਕਾਬਲੇ ਵਿੱਚ ਆਂਧਰਾ ਪ੍ਰਦੇਸ਼ ਦੀ ਐਂਟੀ ਨਕਸਲੀ ਫੋਰਸ ਦੇ ਦੋ ਕਮਾਂਡੋ ਵੀ ਜ਼ਖਮੀ ਹੋਏ ਹਨ। ਨਕਸਲੀ ਰਵੀ ਉਰਫ਼ ਉਦੇ ਤੇ ਚੱਪਲਪਤੀ ਉੱਤੇ 20 ਲੱਖ ਰੁਪਏ ਦਾ ਇਨਾਮ ਸੀ। ਇਸ ਤੋਂ ਇਲਾਵਾ ਨਕਸਲੀਆਂ ਦੇ ਇੱਕ ਹੋਰ ਪ੍ਰਮੁੱਖ ਆਗੂ ਰਾਮਾ ਕ੍ਰਿਸ਼ਨ ਦਾ ਲੜਕਾ ਮੁੰਨਾ ਵੀ ਮ੍ਰਿਤਕਾਂ ਵਿੱਚ ਸ਼ਾਮਲ ਹੈ। ਪੁਲਿਸ ਅਨੁਸਾਰ ਮ੍ਰਿਤਕਾਂ ਵਿੱਚ 15 ਨੌਜਵਾਨ ਤੇ ਬਾਕੀ ਮਹਿਲਾਵਾਂ ਸਨ। ਪੁਲਿਸ ਨੇ ਮੁਕਾਬਲੇ ਤੋਂ ਬਾਅਦ ਨਕਸਲੀਆਂ ਕੋਲੋਂ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਹੈ। ਆਂਧਰਾ ਪ੍ਰਦੇਸ਼ ਦੇ ਡੀ.ਜੀ. ਨਾਦੌਰੀ ਐਸ ਰਾਓ ਨੇ ਆਖਿਆ ਹੈ ਕਿ ਪੂਰੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਇੱਥੋਂ ਹੋਰ ਅਸਲਾ ਮਿਲਣ ਦੀ ਸੰਭਾਵਨਾ ਹੈ।
Check Also
ਭਾਰਤ ਨੂੰ ਮਿਲੇ ਤਿੰਨ ਨਵੇਂ ਜੰਗੀ ਜਹਾਜ਼
ਪੀਐਮ ਮੋਦੀ ਬੋਲੇ : ਇਹ ਤਿੰਨੋਂ ਜਹਾਜ਼ ਮੇਡ ਇਨ ਇੰਡੀਆ ਮੁੰਬਈ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ …