1.4 C
Toronto
Wednesday, January 7, 2026
spot_img
Homeਭਾਰਤਉਪਹਾਰ ਸਿਨੇਮਾ ਅਗਨੀਕਾਂਡ ਮਾਮਲੇ ਵਿਚ ਸੁਪਰੀਮ ਕੋਰਟ ਦਾ ਫੈਸਲਾ

ਉਪਹਾਰ ਸਿਨੇਮਾ ਅਗਨੀਕਾਂਡ ਮਾਮਲੇ ਵਿਚ ਸੁਪਰੀਮ ਕੋਰਟ ਦਾ ਫੈਸਲਾ

ਗੋਪਾਲ ਆਂਸਲ ਨੂੰ ਇਕ ਸਾਲ ਦੀ ਸਜ਼ਾ ਸੁਣਾਈ
ਨਵੀਂ ਦਿੱਲੀ/ਬਿਊਰੋ ਨਿਊਜ਼
18 ਸਾਲ ਪੁਰਾਣੇ ਦਿੱਲੀ ਦੇ ਉਪਹਾਰ ਸਿਨੇਮਾ ਅਗਨੀ ਕਾਂਡ ਮਾਮਲੇ ਵਿਚ ਸੀਬੀਆਈ ਅਤੇ ਪੀੜਤਾਂ ਵਲੋਂ ਦਾਇਰ ਪੁਨਰ ਵਿਚਾਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ। ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਗੋਪਾਲ ਆਂਸਲ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਗੋਪਾਲ ਆਂਸਲ ਨੂੰ ਚਾਰ ਹਫਤਿਆਂ ਵਿਚ ਸਮਰਪਣ ਕਰਨ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਗੋਪਾਲ ਆਂਸਲ ਸੁਸ਼ੀਲ ਆਂਸਲ ਦਾ ਛੋਟਾ ਭਰਾ ਹੈ। ਗੋਪਾਲ ਆਂਸਲ ਪਹਿਲਾਂ ਹੀ 4 ਮਹੀਨੇ 20 ਦਿਨ ਜੇਲ੍ਹ ਵਿਚ ਬਿਤਾ ਚੁੱਕਿਆ ਹੈ। ਹੁਣ ਇਕ ਸਾਲ ਵਿਚੋਂ ਬਚੇ 7 ਮਹੀਨੇ 10 ਦਿਨ ਹੀ ਉਸ ਨੂੰ ਜੇਲ੍ਹ ਵਿਚ ਬਿਤਾਉਣੇ ਪੈਣਗੇ। ਚੇਤੇ ਰਹੇ ਕਿ 13 ਜੂਨ 1997 ਨੂੰ ਰੋਜ਼ ਦਿੱਲੀ ਦੇ ਗਰੀਨ ਪਾਰਕ ਇਲਾਕੇ ਵਿਚ ਸਥਿਤ ਉਪਹਾਰ ਸਿਨੇਮਾ ਵਿਚ ‘ਬਾਰਡਰ’ ਫਿਲਮ ਦੇ ਪ੍ਰਦਰਸ਼ਨ ਦੌਰਾਨ ਅੱਗ ਲੱਗ ਗਈ ਸੀ। ਇਸ ਹਾਦਸੇ ਵਿਚ 59 ਵਿਅਕਤੀਆਂ ਦੀ ਮੌਤ ਹੋ ਗਈ ਸੀ। ਉਦਯੋਗਪਤੀ ਆਂਸਲ ਭਰਾਵਾਂ ਨੂੰ ਇਸ ਮਾਮਲੇ ‘ਚ ਪਹਿਲਾਂ ਵੱਡੀ ਰਾਹਤ ਮਿਲੀ ਸੀ। ਸੁਪਰੀਮ ਕੋਰਟ ਨੇ ਦੋਵਾਂ ਭਰਾਵਾਂ ਨੂੰ 30-30 ਕਰੋੜ ਰੁਪਏ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ ਤੇ ਆਂਸਲ ਭਰਾਵਾਂ ਨੇ ਇਹ ਰਕਮ ਜਮ੍ਹਾਂ ਵੀ ਕਰਵਾ ਦਿੱਤੀ ਸੀ।

RELATED ARTICLES
POPULAR POSTS