Breaking News
Home / ਭਾਰਤ / ਇੰਦੌਰ ਤੋਂ 8 ਵਾਰ ਸੰਸਦ ਮੈਂਬਰ ਰਹਿ ਚੁੱਕੀ ਸੁਮਿੱਤਰਾ ਮਹਾਜਨ ਨੇ ਚੋਣ ਲੜਨ ਤੋਂ ਕੀਤਾ ਇਨਕਾਰ

ਇੰਦੌਰ ਤੋਂ 8 ਵਾਰ ਸੰਸਦ ਮੈਂਬਰ ਰਹਿ ਚੁੱਕੀ ਸੁਮਿੱਤਰਾ ਮਹਾਜਨ ਨੇ ਚੋਣ ਲੜਨ ਤੋਂ ਕੀਤਾ ਇਨਕਾਰ

ਕਿਹਾ – ਭਾਜਪਾ ਪਹਿਲਾਂ ਦੁਚਿੱਤੀ ਦੂਰ ਕਰੇ
ਇੰਦੌਰ/ਬਿਊਰੋ ਨਿਊਜ਼
ਲੋਕ ਸਭਾ ਸਪੀਕਰ ਅਤੇ 8 ਵਾਰ ਸੰਸਦ ਮੈਂਬਰ ਰਹਿ ਚੁੱਕੀ ਸੁਮਿੱਤਰਾ ਮਹਾਜਨ ਨੇ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਅੱਜ ਇਕ ਪੱਤਰ ਜਾਰੀ ਕਰਕੇ ਕਿਹਾ ਕਿ ਭਾਜਪਾ ਵਿਚ ਉਨ੍ਹਾਂ ਦੀ ਟਿਕਟ ਨੂੰ ਲੈ ਕੇ ਦੁਚਿੱਤੀ ਵਾਲਾ ਮਾਹੌਲ ਹੈ ਅਤੇ ਫੈਸਲਾ ਲੈਣ ਵਿਚ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣ ਲੋਕ ਸਭਾ ਚੋਣ ਨਹੀਂ ਲੜਾਂਗੀ ਅਤੇ ਪਾਰਟੀ ਨੂੰ ਇੰਦੌਰ ਤੋਂ ਜਲਦੀ ਉਮੀਦਵਾਰ ਦਾ ਨਾਮ ਤੈਅ ਕਰਨਾ ਚਾਹੀਦਾ ਹੈ। ਭਾਜਪਾ ਮੱਧ ਪ੍ਰਦੇਸ਼ ਦੀਆਂ 29 ਲੋਕ ਸਭਾ ਸੀਟਾਂ ਵਿਚੋਂ 18 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਅਤੇ ਓਮਾ ਭਾਰਤੀ ਵੀ ਚੋਣ ਲੜਨ ਤੋਂ ਇਨਕਾਰ ਕਰ ਚੁੱਕੀਆਂ ਹਨ ਅਤੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦੀ ਟਿਕਟ ਕੱਟ ਦਿੱਤੀ ਗਈ ਹੈ।

Check Also

ਅਦਾਕਾਰ ਅੱਲੂ ਅਰਜਨ 18 ਘੰਟੇ ਮਗਰੋਂ ਜੇਲ੍ਹ ਤੋਂ ਹੋਏ ਰਿਹਾਅ

ਕਿਹਾ : ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ ਹੈਦਰਾਬਾਦ/ਬਿਊਰੋ ਨਿਊਜ਼ : ਫਿਲਮ ਪੁਸ਼ਪਾ-2 …