ਲਿਖਤੀ ਮਾਫੀ ਮੰਗ ਕੇ ਛੁਡਾਈ ਜਾਨ
ਚੇਨਈ/ਬਿਊਰੋ ਨਿਊਜ਼ : ਮਹਿਲਾ ਪੱਤਰਕਾਰ ਦੀ ਗਲ ਛੂਹਣ ਦੇ ਮਾਮਲੇ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁਆਫ਼ੀ ਮੰਗ ਲਈ ਹੈ। ਮਹਿਲਾ ਪੱਤਰਕਾਰ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਵਿਰੋਧ ਪ੍ਰਗਟ ਕੀਤਾ ਤੇ ਇਸ ਨੂੰ ਗੈਰ ਵਿਵਹਾਰਿਕ ਰਵੱਈਆ ਦੱਸਿਆ ਸੀ, ਜਿਸ ਤੋਂ ਬਾਅਦ ਹੁਣ ਰਾਜਪਾਲ ਨੇ ਮਹਿਲਾ ਪੱਤਰਕਾਰ ਨੂੰ ਖ਼ਤ ਲਿਖ ਕੇ ਮੁਆਫ਼ੀ ਮੰਗ ਲਈ ਹੈ। ਰਾਜਪਾਲ ਨੇ ਆਪਣੀ ਸਫ਼ਾਈ ਵਿਚ ਕਿਹਾ ਕਿ ਉਨ੍ਹਾਂ ਨੇ ਕਿਸੇ ਗਲਤ ਉਦੇਸ਼ ਨਾਲ ਮਹਿਲਾ ਪੱਤਰਕਾਰ ਨੂੰ ਨਹੀਂ ਛੂਹਿਆ ਸੀ। ਰਾਜਪਾਲ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਬਜ਼ੁਰਗ ਆਪਣੇ ਬੱਚਿਆਂ ਨੂੰ ਪਿਆਰ ਦਿੰਦੇ ਹਨ, ਕੁੱਝ ਇਸ ਤਰ੍ਹਾਂ ਹੀ ਉਨ੍ਹਾਂ ਨੇ ਪੱਤਰਕਾਰ ਨੂੰ ਅਪਣਾ-ਪਨ ਦਿਖਾਉਂਦੇ ਹੋਏ ਉਨ੍ਹਾਂ ਦੀ ਗਲ ਨੂੰ ਛੂਹਿਆ ਸੀ। ਰਾਜ ਭਵਨ ਤੋਂ ਜਾਰੀ ਸਫਾਈ ਪੱਤਰ ਵਿਚ ਕਿਹਾ ਗਿਆ ਕਿ ਜੇ ਮਹਿਲਾ ਪੱਤਰਕਾਰ ਨੂੰ ਰਾਜਪਾਲ ਦੇ ਇਸ ਕਦਮ ਨਾਲ ਦੁੱਖ ਪਹੁੰਚਿਆ ਹੈ ਤਾਂ ਉਹ ਇਸ ‘ਤੇ ਖੇਦ ਪ੍ਰਗਟ ਕਰਦੇ ਹਨ ਤੇ ਮੁਆਫ਼ੀ ਮੰਗਦੇ ਹਨ।
Check Also
ਅਮਰੀਕਾ ਨੇ 104 ਭਾਰਤੀਆਂ ਨੂੰ ਹੱਥ-ਪੈਰ ਬੰਨ੍ਹ ਕੇ ਚੜ੍ਹਾਇਆ ਸੀ ਜਹਾਜ਼ ’ਚ
ਅਮਰੀਕਾ ਦੇ ਅਜਿਹੇ ਵਰਤਾਰੇ ਤੋਂ ਹਰ ਭਾਰਤੀ ਨਿਰਾਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਤੋਂ ਡਿਪੋਰਟ ਕੀਤੇ …