-12.7 C
Toronto
Saturday, January 31, 2026
spot_img
Homeਭਾਰਤਇੰਡੋਨੇਸ਼ੀਆ ’ਚ ਭੂਚਾਲ ਕਾਰਨ 50 ਦੇ ਕਰੀਬ ਮੌਤਾਂ

ਇੰਡੋਨੇਸ਼ੀਆ ’ਚ ਭੂਚਾਲ ਕਾਰਨ 50 ਦੇ ਕਰੀਬ ਮੌਤਾਂ

ਡਰੇ ਹੋਏ ਲੋਕਾਂ ਨੇ ਇਮਾਰਤਾਂ ਕੀਤੀਆਂ ਖਾਲੀ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਇੰਡੋਨੇਸ਼ੀਆ ’ਚ ਆਏ ਭੂਚਾਲ ਕਾਰਨ 50 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 700 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿੱਚ 5.4 ਦੀ ਗਤੀ ਵਾਲਾ ਭੂਚਾਲ ਆਇਆ, ਜਿਸ ਨਾਲ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਗਲੀਆਂ ਵਿੱਚ ਖੜ੍ਹੇ ਹੋਣ ਲਈ ਮਜਬੂਰ ਹੋਣਾ ਪਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ 5.4 ਦੀ ਗਤੀ ਵਾਲੇ ਭੂਚਾਲ ਦਾ ਕੇਂਦਰ ਪੱਛਮੀ ਜਾਵਾ ਸੂਬੇ ਦੇ ਸਿਆਨਜੂਰ ਖੇਤਰ ’ਚ ਧਰਤੀ ਵਿੱਚ 10 ਕਿਲੋਮੀਟਰ ਹੇਠਾਂ ਸੀ। ਮਿਲੀ ਜਾਣਕਾਰੀ ਮੁਤਾਬਕ ਭੂਚਾਲ ਕਾਰਨ ਇਸਮਾਲਿਕ ਬੋਰਡਿੰਗ ਸਕੂਲ, ਹਸਪਤਾਲ ਅਤੇ ਹੋਰ ਜਨਤਕ ਸਹੂਲਤਾਂ ਸਣੇ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।

RELATED ARTICLES
POPULAR POSTS