Breaking News
Home / ਭਾਰਤ / ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ਦੀ ਰੱਖੀ ਨੀਂਹ

ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ਦੀ ਰੱਖੀ ਨੀਂਹ

971 ਕਰੋੜ ਰੁਪਏ ਦਾ ਆਵੇਗਾ ਖਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੇਂ ਸੰਸਦ ਭਵਨ ਦਾ ਭੂਮੀ ਪੂਜਨ ਕੀਤਾ ਅਤੇ ਨੀਂਹ ਰੱਖੀ। ਇਸ ਦੌਰਾਨ ਸਰਬ ਧਰਮ ਪ੍ਰਾਰਥਨਾ ਵੀ ਕੀਤੀ ਗਈ, ਜਿਸ ਵਿਚ ਹਿੰਦੂ, ਸਿੱਖ, ਇਸਾਈ, ਮੁਸਲਿਮ, ਬੋਧੀ, ਜੈਨੀ ਅਤੇ ਹੋਰ ਧਰਮਾਂ ਦੇ ਧਰਮ ਗੁਰੂਆਂ ਨੇ ਪ੍ਰਾਰਥਨਾ ਕੀਤੀ। ਨਵੇਂ ਭਵਨ ਦਾ ਨਿਰਮਾਣ ਕਾਰਜ ਅਕਤੂਬਰ 2022 ਤੱਕ ਪੂਰਾ ਕਰਨ ਦੀ ਤਿਆਰੀ ਹੈ ਤਾਂ ਕਿ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਇਸੇ ਭਵਨ ਵਿਚ ਇਜਲਾਸ ਦਾ ਆਯੋਜਨ ਹੋ ਸਕੇ। ਜ਼ਿਕਰਯੋਗ ਹੈ ਕਿ ਨਵੇਂ ਸੰਸਦ ਭਵਨ ਦਾ ਨਿਰਮਾਣ ਟਾਟਾ ਪ੍ਰਾਜੈਕਟਸ ਲਿਮਟਿਡ ਵਲੋਂ ਕਰਾਇਆ ਜਾਵੇਗਾ। 971 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸੰਸਦ ਭਵਨ ਵਿਚ ਪੁਰਾਣੇ ਸੰਸਦ ਭਵਨ ਦੀ ਤੁਲਨਾ ‘ਚ ਵਧੇਰੇ ਕਮੇਟੀ ਰੂਮ ਅਤੇ ਪਾਰਟੀ ਦਫ਼ਤਰ ਹੋਣਗੇ। ਨਵੇਂ ਸੰਸਦ ਭਵਨ ਵਿਚ ਲੋਕ ਸਭਾ ਦਾ ਆਕਾਰ ਮੌਜੂਦਾ ਭਵਨ ਤੋਂ ਤਿੰਨ ਗੁਣਾ ਵਧੇਰੇ ਹੋਵੇਗਾ ਅਤੇ ਰਾਜ ਸਭਾ ਦਾ ਆਕਾਰ ਵੀ ਵਧੇਗਾ। ਨਵੇਂ ਸੰਸਦ ਭਵਨ ਦਾ ਡਿਜ਼ਾਈਨ ਐਚ. ਸੀ. ਪੀ. ਡਿਜ਼ਾਈਨ ਪਲਾਨਿੰਗ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਨੇ ਤਿਆਰ ਕੀਤਾ ਹੈ।

Check Also

ਭਾਰਤ ’ਚ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਵੋਟਾਂ ਭਲਕੇ

13 ਸੂਬਿਆਂ ਦੀਆਂ 88 ਸੀਟਾਂ ’ਤੇ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ …