Breaking News
Home / ਭਾਰਤ / ਭਾਰਤ ਨੇ ਅਗਨੀ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

ਭਾਰਤ ਨੇ ਅਗਨੀ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

5 ਹਜ਼ਾਰ ਕਿਲੋਮੀਟਰ ਤੱਕ ਮਾਰ ਕਰੇਗੀ ਇਹ ਮਿਜ਼ਾਈਲ
ਸ੍ਰੀਹਰਿਕੋਟਾ/ਬਿਊਰੋ ਨਿਊਜ਼
ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ, ਅਗਨੀ-5 ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਪ੍ਰੀਖਣ ਓੜੀਸਾ ਦੇ ਸ਼੍ਰੀਹਰੀਕੋਟਾ ਦੇ ਅਬਦੁਲ ਕਲਾਮ ਟਾਪੂ ‘ਤੇ ਕੀਤਾ ਗਿਆ। ਅਗਨੀ-5 ਦੀ ਰੇਂਜ ਪੰਜ ਹਜ਼ਾਰ ਕਿਲੋਮੀਟਰ ਹੈ। ਇਹ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹੈ। ਅਗਨੀ-5 ਮਿਜ਼ਾਈਲ ਦਾ ਵਜ਼ਨ 50 ਟਨ ਹੈ ਤੇ ਇਸ ਦੀ ਲੰਬਾਈ ਤਕਰੀਬਨ 17 ਮੀਟਰ ਤੇ ਮੋਟਾਈ 2 ਮੀਟਰ ਹੈ। ਇਹ ਤਕਰੀਬਨ 1500 ਕਿੱਲੋ ਦਾ ਗੋਲ਼ਾ-ਬਾਰੂਦ ਲਿਜਾਣ ਦੇ ਸਮਰੱਥ ਹੈ।
ਅੱਜ ਦਾ ਪ੍ਰੀਖਣ ਸਫਲ ਰਹਿਣ ਤੋਂ ਬਾਅਦ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਭਾਰਤ ਪਹਿਲਾਂ ਵੀ ਅਗਨੀ 1, 2 ਤੇ 3 ਮਿਜ਼ਾਇਲਾਂ ਨੂੰ ਤਿਆਰ ਕਰ ਚੁੱਕਾ ਹੈ। ਇਨ੍ਹਾਂ ਨੂੰ ਪਾਕਿਸਤਾਨ ਤੋਂ ਮਿਲ ਰਹੇ ਖ਼ਤਰੇ ਦੇ ਟਾਕਰੇ ਲਈ ਤਿਆਰ ਕੀਤਾ ਗਿਆ ਸੀ। ਜਦਕਿ, ਅਗਨੀ-5 ਨੂੰ ਵਿਸ਼ੇਸ਼ ਤੌਰ ‘ਤੇ ਚੀਨ ਤੋਂ ਮਿਲ ਰਹੀਆਂ ਚੁਣੌਤੀਆਂ ਲਈ ਤਿਆਰ ਕੀਤਾ ਗਿਆ ਹੈ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …