ਅਸ਼ੋਕ ਪਾਕਿਸਤਾਨ ਤੋਂ ਲਿਆਇਆ ਸੀ ਇਹ ਨਸ਼ਾ
ਲੁਧਿਆਣਾ/ਬਿਊਰੋ ਨਿਊਜ਼
ਪੁਲਿਸ ਨੇ ਮਾਛੀਵਾੜਾ ਵਿਚੋਂ 5 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇਸ ਨਸ਼ੇ ਦੀ ਖੇਪ ਦੀ ਕੀਮਤ 20 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ। ਪੁਲਿਸ ਨੇ ਇਹ ਨਸ਼ਾ ਅਸ਼ੋਕ ਕੁਮਾਰ ਨਾਂ ਦੇ ਵਿਅਕਤੀ ਤੋਂ ਬਰਾਮਦ ਕੀਤਾ ਹੈ।
ਐਸ.ਟੀ.ਐਫ. ਦੇ ਏ.ਆਈ.ਜੀ. ਸਨੇਹ ਦੀਪ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸ਼ੋਕ ਇਹ ਹੈਰੋਇਨ ਪਾਕਿਸਤਾਨ ਤੋਂ ਲੈ ਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਸਾਥੀ ਕੋਲੋਂ ਪਹਿਲਾਂ 10 ਕਿੱਲੋ ਹੈਰੋਇਨ ਫੜੀ ਗਈ ਸੀ। ਪੁਲਿਸ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਨਸ਼ਾ ਲਿਜਾਣ ਵਾਲੇ ਇਸ ਮੁਲਜ਼ਮ ਦੇ ਕਈ ਸਾਥੀ ਹੋ ਸਕਦੇ ਹਨ। ਹੁਣ ਪੁਲਿਸ ਇਸ ਗਰੋਹ ਦੇ ਪੰਜਾਬ ਵਿੱਚ ਫੈਲੇ ਤੰਤਰ ਨੂੰ ਤਲਾਸ਼ ਕਰਨ ਲਈ ਛਾਣਬੀਣ ਕਰੇਗੀ।
Check Also
ਕਾਂਗਰਸੀ ਵਿਧਾਇਕ ਪਰਗਟ ਸਿੰਘ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ’ਤੇ ਭੜਕੇ
ਕਿਹਾ : ਸਮਾਜ ’ਚ ਨਫਰਤ ਫੈਲਾਉਣ ਵਾਲੇ ਲੋਕਾਂ ਦਾ ਕਰੋ ਬਾਈਕਾਟ ਜਲੰਧਰ/ਬਿਊਰੋ ਨਿਊਜ਼ : ਜਲੰਧਰ …