15.9 C
Toronto
Thursday, September 24, 2026
spot_img
Homeਪੰਜਾਬਰੋਪੜ ਸ਼ਹਿਰ 'ਚ ਦਿਨ ਦਿਹਾੜੇ ਹੋਈ ਲੁੱਟ ਦੀ ਵੱਡੀ ਵਾਰਦਾਤ

ਰੋਪੜ ਸ਼ਹਿਰ ‘ਚ ਦਿਨ ਦਿਹਾੜੇ ਹੋਈ ਲੁੱਟ ਦੀ ਵੱਡੀ ਵਾਰਦਾਤ

car-loot-580x360ਏਟੀਐਮ ‘ਚ ਕੈਸ਼ ਪਾਉਣ ਜਾ ਰਹੀ ਵੈਨ ਵਿਚੋਂ 20 ਲੱਖ ਰੁਪਏ ਲੁੱਟੇ
ਰੋਪੜ/ਬਿਊਰੋ ਨਿਊਜ਼
ਰੋਪੜ ਸ਼ਹਿਰ ਵਿਚ ਅੱਜ ਦਿਨ ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਹੋਈ ਹੈ। ਲੁਟੇਰਿਆਂ ਨੇ ਰੋਪੜ ਦੀ ઠਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਵਿਚ ਕੈਸ਼ ਪਾਉਣ ਜਾ ਰਹੀ ਵੈਨ ਵਿਚੋਂ 20 ਲੱਖ ਰੁਪਏ ਲੁੱਟ ਲਏ ਹਨ। ਘਟਨਾ ਸ਼ਹਿਰ ਦੇ ਹਸਪਤਾਲ ਰੋਡ ਦੀ ਹੈ। ਜਾਣਕਾਰੀ ਮੁਤਾਬਕ ਕਾਰ ਸਵਾਰ ਪੰਜ ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਹੈ। ਵਾਰਦਾਤ ਵੇਲੇ ਰਾਊਂਡ ਫਾਇਰਿੰਗ ਵੀ ਹੋਈ ਹੈ। ਇਸ ਦੌਰਾਨ ਦੋ ਵਿਅਕਤੀ ਜ਼ਖਮੀ ਹੋਏ ਦੱਸੇ ਜਾ ਰਹੇ ਹਨ। ਲੁਟੇਰੇ ਇਸ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਗਏ ਹਨ।
ਦਿਨ ਦਿਹਾੜੇ ਹੋਈ ਇਸ ਵੱਡੀ ਲੁੱਟ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਹਨ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਗਲੇ ਇਲਾਕਿਆਂ ਵਿਚ ਨਾਕੇਬੰਦੀ ਵੀ ਕੀਤੀ ਗਈ। ਲੁਟੇਰਿਆਂ ਦੀ ਲਗਾਤਾਰ ਭਾਲ ਜਾਰੀ ਹੈ।

RELATED ARTICLES
POPULAR POSTS