Breaking News
Home / ਪੰਜਾਬ / ਹਾਈਕੋਰਟ ਨੇ ਆਸ਼ੂਤੋਸ਼ ਦੀ ਮ੍ਰਿਤਕ ਦੇਹ ਨੂੰ ਸੰਭਾਲ ਕੇ ਰੱਖਣ ਦੀ ਦਿੱਤੀ ਇਜ਼ਾਜ਼ਤ

ਹਾਈਕੋਰਟ ਨੇ ਆਸ਼ੂਤੋਸ਼ ਦੀ ਮ੍ਰਿਤਕ ਦੇਹ ਨੂੰ ਸੰਭਾਲ ਕੇ ਰੱਖਣ ਦੀ ਦਿੱਤੀ ਇਜ਼ਾਜ਼ਤ

ਡੀਐਮਸੀ ਦੀ ਟੀਮ ਆਸ਼ੂਤੋਸ਼ ਦੀ ਦੇਹ ਦਾ ਕਰੇਗੀ ਨਿਰੀਖਣ
ਚੰਡੀਗੜ੍ਹ/ਬਿਊਰੋ ਨਿਊਜ਼
ਹਾਈਕੋਰਟ ਨੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੀ ਸਮਾਧੀ ਮਾਮਲੇ ਤੇ ਵੱਡਾ ਫ਼ੈਸਲਾ ਸੁਣਾਉਂਦਿਆਂ ਆਸ਼ੂਤੋਸ਼ ਦੀ ਦੇਹ ਨੂੰ ਸੰਭਾਲ ਕੇ ਰੱਖਣ ਦੀ ਖੁੱਲ੍ਹ ਦੇ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਚ ਦੇ ਫ਼ੈਸਲੇ ਤੋਂ ਬਾਅਦ ਡੇਰੇ ਵਿੱਚ ਆਸ਼ੂਤੋਸ਼ ਦੀ ਸਮਾਧੀ ਜਾਰੀ ਰਹੇਗੀ।
ਇਸ ਲਈ ਹਾਈਕੋਰਟ ਨੇ ਡੀਐਮਸੀ ਦੀ ਟੀਮ ਬਣਾਈ ਹੈ ਜੋ ਸਮੇਂ-ਸਮੇਂ ‘ਤੇ ਆਸ਼ੂਤੋਸ਼ ਦੀ ਦੇਹ ਦਾ ਨਿਰੀਖਣ ਕਰਨ ਲਈ ਆਸ਼ਰਮ ਦਾ ਦੌਰਾ ਕਰੇਗੀ। ਇਸ ਦੌਰੇ ਦਾ ਸਾਰਾ ਖਰਚਾ ਆਸ਼ਰਮ ਚੁੱਕੇਗਾ ਤੇ ਟੀਮ ਦੇ ਖ਼ਰਚੇ ਲਈ ਆਸ਼ਰਮ ਨੂੰ 50 ਲੱਖ ਦਾ ਫ਼ੰਡ ਰਾਖਵਾਂ ਰੱਖਣ ਦੇ ਵੀ ਅਦਾਲਤ ਨੇ ਆਦੇਸ਼ ਦਿੱਤੇ ਹਨ। ਚੇਤੇ ਰਹੇ ਕਿ ਆਸ਼ੂਤੋਸ਼ ਦੀ ਮੌਤ ਹੋਈ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਉਨ੍ਹਾਂ ਦੇ ਸ਼ਰਧਾਲੂਆਂ ਨੂੰ ਅਜੇ ਵੀ ਆਸ ਹੈ ਕਿ ਆਸ਼ੂਤੋਸ਼ ਜੀ ਦੁਬਾਰਾ ਜਿਊਂਦੇ ਹੋ ਸਕਦੇ ਹਨ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …