-2.9 C
Toronto
Friday, December 26, 2025
spot_img
Homeਪੰਜਾਬਕੰਵਰ ਸੰਧੂ ਦੇ ਬੇਟੇ ਡਾ. ਕਰਨ ਸੰਧੂ ਨੂੰ ਸੇਜਲ ਅੱਖਾਂ ਨਾਲ ਸ਼ਰਧਾਂਜਲੀ

ਕੰਵਰ ਸੰਧੂ ਦੇ ਬੇਟੇ ਡਾ. ਕਰਨ ਸੰਧੂ ਨੂੰ ਸੇਜਲ ਅੱਖਾਂ ਨਾਲ ਸ਼ਰਧਾਂਜਲੀ

ਚੰਡੀਗੜ੍ਹ/ਬਿਊਰੋ ਨਿਊਜ਼
ਸੀਨੀਅਰ ਪੱਤਰਕਾਰ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਖਰੜ ਸੀਟ ਤੋਂ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਕੰਵਰ ਸੰਧੂ ਦੇ ਬੇਟੇ ਡਾ. ਕਰਨ ਸੰਧੂ ਨੂੰ ਲੰਘੇ ਕੱਲ੍ਹ ਐਤਵਾਰ ਨੂੰ  ਹਜ਼ਾਰਾਂ ਵਿਅਕਤੀਆਂ ਵਲੋਂ ਸੇਜਲ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ। ਜ਼ਿਕਰਯੋਗ ਹੈ ਕਿ ਡਾ. ਕਰਨ ਸੰਧੂ ਦਾ ਪਿਛਲੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ।
ਸੈਕਟਰ-38 ਵੈਸਟ ਦੇ ਗੁਰਦਵਾਰਾ ਸਾਹਿਬ ਵਿਚ ਵੈਰਾਗਮਈ ਕੀਰਤਨ ਅਤੇ ਸੋਗਮਈ ਸ਼ਬਦਾਂ ਨਾਲ ਵਿਛੜੀ ਰੂਹ ਨੂੰ ਵਿਦਾ ਕਰਨ ਵਿਚ ਸਮਾਜ ਦੇ ਹਰ ਵਰਗ ਤੋਂ ਲੋਕਾਂ ਨੇ ਹਾਜ਼ਰੀ ਭਰੀ। ਇਸ ਮੋਕੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਚੰਡੀਗੜ੍ਹ ਅਤੇ ਵਿਦੇਸ਼ਾਂ ਤੋਂ ਆਏ ਹਜ਼ਾਰਾਂ ਸਿਆਸੀ, ਧਾਰਮਿਕ ਅਤੇ ਸਮਾਜਿਕ ਖੇਤਰ ਨਾਲ ਸਬੰਧਤ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਤੋਂ ਹਰਵਿੰਦਰ ਸਿੰਘ ਫੂਲਕਾ, ਸੁਖਪਾਲ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਵੜੈਚ, ਹਿੰਮਤ ਸਿੰਘ ਸ਼ੇਰਗਿਲ, ਐਮ.ਪੀ. ਡਾ. ਸਾਧੂ ਸਿੰਘ, ਕਾਂਗਰਸ ਵਲੋਂ ਸਾਬਕਾ ਮੰਤਰੀ ਪਵਨ ਬਾਂਸਲ, ਜਗਮੋਹਨ ਕੰਗ, ਅਕਾਲੀ-ਭਾਜਪਾ ਦੇ ਕਈ ਮੰਤਰੀ, ਵਿਧਾਇਕ, ਸਾਬਕਾ ਵਿਧਾਇਕ ਵੀ ਸੋਗ ਸਭਾ ਵਿਚ ਹਾਜ਼ਰ ਸਨ।

RELATED ARTICLES
POPULAR POSTS