Breaking News
Home / ਭਾਰਤ / 2014 ਪ੍ਰਧਾਨ ਮੰਤਰੀ ਬਣਨ ਦੇ ਲਈ…

2014 ਪ੍ਰਧਾਨ ਮੰਤਰੀ ਬਣਨ ਦੇ ਲਈ…

ਚਾਹਵਾਲਾ
ਮੋਦੀ ਬੋਲੇ : ਜਨਤਾ ਦੇ ਪੈਸਿਆਂ ‘ਤੇ ਪੰਜਾ ਨਹੀਂ ਪੈਣ ਦਿਆਂਗਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ ‘ਮੈਂ ਵੀ ਚੌਕੀਦਾਰ’ ਮੁਹਿੰਮ ਦੇ ਤਹਿਤ ਦੇਸ਼ ਭਰ ‘ਚ ਪਾਰਟੀ ਸਮਰਥਕਾਂ ਨੂੰ ਸੰਬੋਧਨ ਕੀਤਾ। ਇਹ ਪ੍ਰੋਗਰਾਮ 500 ਤੋਂ ਜ਼ਿਆਦਾ ਥਾਵਾਂ ‘ਤੇ ਇਕੋ ਸਮੇਂ ਹੋਇਅ। ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਜਮ ਕੇ ਟਿੱਪਣੀ ਕੀਤੀ। ਉਨ੍ਹਾਂ ਕਿਹਾ-2014 ਚੋਣਾਂ ‘ਚ ਮੈਂ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਦਿੱਲੀ ਦੀ ਜ਼ਿੰਮੇਵਾਰ ਜੋ ਮੈਨੂੰ ਦੇ ਰਹੇ ਹੋ, ਮਤਲਬ ਤੁਸੀਂ ਇਕ ਚੌਕੀਦਾਰ ਬਿਠਾ ਰਹੇ ਹੋ। ਆਮ ਆਦਮੀ ਟੈਕਸ ਦਿੰਦਾ ਹੈ। ਵੱਖ-ਵੱਖ ਤਰ੍ਹਾਂ ਨਾਲ ਯੋਗਦਾਨ ਦਿੰਦਾ ਹੈ। ਮੈਂ ਕਦੇ ਵੀ ਇਸ ਪੈਸੇ ‘ਤੇ ਕੋਈ ਪੰਜਾ ਨਹੀਂ ਪੈਣ ਦੇਵਾਂਗਾ, 2014 ‘ਚ ਮੈਂ ਦੇਸ਼ ਦੇ ਲਈ ਨਵਾਂ ਸੀ। ਆਲੋਚਕਾਂ ਨੇ ਮੇਰੀ ਪ੍ਰਸਿੱਧੀ ਜ਼ਿਆਦਾ ਕੀਤੀ ਸੀ। ਉਨ੍ਹਾਂ ਦਾ ਧੰਨਵਾਦ। ਇਕ ਚੌਕੀਦਾਰ ਦੇ ਤੌਰ ‘ਤੇ ਮੈਂ ਆਪਣੀ ਜ਼ਿੰਮੇਵਾਰੀ ਨਿਭਾਊਂਗਾ। ਚੌਕੀਦਾਰ ਦਾ ਨਾ ਕੋਈ ਪ੍ਰਬੰਧ ਹੈ, ਚੌਕੀ ਨਾ ਕਿਸੇ ਵਰਦੀ ਦੀ ਪਹਿਚਾਣ ਹੈ, ਚੌਕੀਦਾਰ ਕਿਸੇ ਚੌਖਟ ‘ਚ ਵੀ ਨਹੀਂ ਬੰਨ੍ਹਿਆ ਹੈ, ਚੌਕੀਦਾਰ ਇਕ ਸਿਪਰਿਟ ਹੈ, ਇਕ ਭਾਵਨਾ ਹੈ। ਮੋਦੀ ਨੇ ਕਿਹਾ ਕਿ ਅਸੀਂ ਬਹੁਤ ਸਮੇਂ ਭਾਰਤ-ਪਾਕਿਸਤਾਨਫ ਕਰਨ ‘ਚ ਹੀ ਗੁਜਾਰ ਦਿੱਤਾ। ਉਹ ਆਪਣੀ ਮੌਤ ਮਰੇਗਾ ਉਸ ਨੂੰ ਛੱਡ ਦਿਓ। ਅਸੀਂ ਅੱਗੇ ਵਧਣਾ ਹੈ, ਇਸ ‘ਤੇ ਸਾਡਾ ਧਿਆਨ ਹੋਣਾ ਚਾਹੀਦਾ ਹੈ। ਪਾਕਿਸਤਾਨ ਵੱਡੀ ਮੁਸੀਬਤ ‘ਚ ਹੈ, ਜੇਕਰ ਉਹ ਕਿ ਬਾਲਾਕੋਟ ‘ਚ ਕੁੱਝ ਹੋਇਆ ਸੀ, ਤਾਂ ਪੂਰੀ ਦੁਨੀਆ ਨੂੰ ਪਤਾ ਚੱਲ ਜਾਵੇਗਾ ਕਿ ਉਸ ਦੇ ਇਥੇ ਅੱਤਵਾਦੀ ਕੈਂਪ ਚਲਦੇ ਹਨ।
ੲ ਮੋਦੀ ਨੇ 2014 ‘ਚ 24 ਰਾਜਾਂ ‘ਚ 4000 ਥਾਵਾਂ ਉਤੇ ‘ਚਾਹ ‘ਤੇ ਚਰਚਾ’ ਕੀਤੀ ਸੀ। 10 ਲੱਖ ਲੋਕ ਜੁੜੇ।
ੲ ਇਕ ਦਿਨ ‘ਚ 1000 ਥਾਵਾਂ ਅਤੇ ਦੁਨੀਆ ਦੇ 15 ਦੇਸ਼ਾਂ ‘ਚ 40 ਥਾਵਾਂ ‘ਤੇ ਪ੍ਰੋਗਰਾਮ ਹੋਏ।
ਟਵਿੱਟਰ ‘ਤੇ 1268 ਆਗੂ ਵੈਰੀਫਾਈਡ, 30% ਆਗੂਆਂ ਦੇ ਨਾਂ ਨਾਲ ਚੌਕੀਦਾਰ
1268 ਅਕਾਊਂਟ ਭਾਰਤੀ ਆਗੂਆਂ ਦੇ ਟਵਿੱਟਰ ‘ਤੇ ਵੈਰੀਫਾਈਡ ਹੇ। ਇਨ੍ਹਾਂ ‘ਚ 30 ਫੀਸਦੀ ਅਕਾਊਂਟ ‘ਤੇ ਚੌਕੀਦਾਰ ਲਿਖਿਆ ਹੋਇਆ ਹੈ। ਇਨ੍ਹਾਂ ‘ਚ ਜ਼ਿਆਦਾਤਰ ਭਾਜਪਾ ਦੇ ਆਗੂ ਹਨ। 3 ਕਾਂਗਰਸ ਆਗੂਆਂ ਨੇ ਵੀ ਚੌਕੀਦਾਰ ਲਿਖਿਆ ਸੀ, ਬਾਦਲ ਬਦਲ ਲਿਆ।
229,364 ਯੂਜਰ ਨੇ ਟਵਿੱਟਰ ‘ਤੇ ਆਪਣੇ ਨਾਂ ਦੇ ਅੱਗੇ ਚੌਕੀਦਾਰ ਲਿਖਿਆ ਹੈ। ਹੈਸ਼ਟੈਗ ‘ਮੈਂ ਵੀ ਚੌਕੀਦਾਰ’ ਦੇ ਨਾਲ ਸ਼ੁੱਕਰਵਾਰ ਤੱਕ ਕੁਲ 40,4006 ਟਵੀਟ ਹੋਏ, ਇਹ ਟਵੀਟ 120290 ਲੱਖ ਹੈਂਡਲ ਤੋਂ ਕੀਤੇ ਗਏ।
ਦੇਸ਼ ‘ਚ ਚੌਕੀਦਾਰ : 22 ਹਜ਼ਾਰ ਸਕਿਓਰਿਟੀ ਏਜੰਸੀਆਂ ‘ਚ 89 ਲੱਖ ਚੌਕੀਦਾਰ, 90 ਫੀਸਦੀ ਅਸੰਗਠਿਤ ਖੇਤਰ ‘ਚ ਕੰਮ ਕਰਦੇ ਹਨ
ੲ ਭਾਰਤ ‘ਚ 89 ਲੱਖ ਲੋਕ ਪ੍ਰਾਈਵੇਟ ਸਕਿਓਰਿਟੀ ਏਜੰਸੀਆਂ ‘ਚ ਕੰਮ ਕਰਦੇ ਹ। 2022 ਤੱਕ ਇਹ ਅੰਕੜਾਂ 1.20 ਕਰੋੜ ਤੱਕ ਪਹੁੰਚ ਜਾਣ ਦੀ ਉਮੀਦ ਹੈ।
ੲ ਦੇਸ਼ ‘ਚ 22 ਹਜ਼ਾਰ ਤੋਂ ਜ਼ਿਆਦਾ ਪ੍ਰਾਈਵੇਟ ਸਕਿਓਰਿਟੀ ਏਜੰਸੀਆਂ ਹਨ। ਇਨ੍ਹਾਂ ‘ਚ 90 ਫੀਸਦੀ ਪ੍ਰਾਈਵੇਟ ਸਕਿਓਰਿਟੀ ਏਜੰਸੀ ਅਸੰਗਠਿਤ ਖੇਤਰ ਅਤੇ ਸਿਰਫ਼ 10 ਖੇਤਰ ‘ਚ ਕੰਮ ਕਰਦੀਆਂ ਹਨ।
ੲ ਪ੍ਰਾਈਵੇਟ ਸਕਿਓਰਿਟੀ ਗਾਰਡ ਰਾਜ ਪੁਲਿਸ ਬਲ ਤੋਂ ਲਗਭਗ ਪੰਜ ਗੁਣਾ ਜ਼ਿਆਦਾ ਹੈ। 2016 ਤੱਕ ਦੇਸ਼ ‘ਚ 19 ਲੱਖ ਪੁਲਿਸ ਜਵਾਨ ਸਨ।
ੲ ਦੇਸ਼ ਦੇ ਅਧਿਕਾਰੀ ਸਕਿਓਰਿਟੀ ਗਾਰਡ ਬਿਹਾਰ, ਯੂਪੀ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਰਹਿਣ ਵਾਲੇ
2019 ਪ੍ਰਧਾਨ ਮੰਤਰੀ ਰਹਿਣ ਦੇ ਲਈ…
ਚੌਕੀਦਾਰ
ੲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 29 ਰਾਜਾਂ ‘ਚ 500 ਥਾਵਾਂ ‘ਤੇ ‘ਮੈਂ ਵੀ ਚੌਕੀਦਾਰ’ ਪ੍ਰੋਗਰਾਮ ਕੀਤਾ।
ੲ ਪਾਰਟੀ ਦਾ ਦਾਅਵਾ-ਇਸ ‘ਚ ਇਕ ਲੱਖ ਤੋਂ ਜ਼ਿਆਦਾ ਲੋਕ ਸ਼ਾਮਲ ਹੋਏ। ਸਾਰੇ ਮੰਤਰੀ, ਮੁੱਖ ਮੰਤਰੀ ਵੀ ਪਹੁੰਚੇ
ਰਾਹੁਲ ਦਾ ਵਾਅਦਾ : ਸੱਤਾ ‘ਚ ਆਉਂਦੇ ਹੀ ਆਂਧਰਾ ਨੂੰ ਵਿਸ਼ੇਸ਼ ਰਾਜ ਬਣਾਵਾਂਗੇ
ਵਿਜੇਵਾੜਾ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਅਤੇ ਅਨੰਤਪੁਰ ‘ਚ ਚੋਣ ਰੈਲੀ ‘ਚ ਰਾਹੁਲ ਨੇ ਵਿਜੇਵਾੜਾ ‘ਚ ਕਿਹਾ ਕਿ ਮੋਦੀ ਰਾਜ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ, ਉਸ ਨੂੰ ਪੂਰਾ ਨਹੀਂ ਕੀਤਾ। ਮੈਨੂੰ ਇਹ ਜਾਣ ਕੇ ਹੈਰਾਨੀ ਹੋ ਰਹੀ ਹੈ ਕਿ ਆਂਧਰਾ ਪ੍ਰਦੇਸ਼ ਦੇ ਰਾਜਨੀਤਿਕ ਦਲ ਵੀ ਇਸ ਮੁੱਦੇ ‘ਤੇ ਜ਼ਿਆਦਾ ਕੁਝ ਨਹੀਂ ਬੋਲ ਰਹੇ। ਅਸੀਂ ਤੁਹਾਡੇ ਵਾਅਦਾ ਕਰਦੇ ਹਾਂ ਕਿ ਜਿਸ ਤਰ੍ਹਾਂ ਹੀ ਕਾਂਗਰਸ ਪਾਰਟੀ ਦਿੱਲੀ ਦੀ ਸੱਤਾ ‘ਚ ਆਏਗੀ ਸਾਡੀ ਸਰਕਾਰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਵੇਗੀ।
ਉੜੀਸਾ ਦੇ ਚੋਣ ਨਤੀਜੇ ਹੋਣਗੇ ਹੈਰਾਨੀਜਨਕ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉੜੀਸਾ ‘ਚ ਭਾਰਤੀ ਜਨਤਾ ਪਾਰਟੀ ਦਾ ਤੇਜੀ ਨਾਲ ਆਧਾਰ ਵਧ ਰਿਹਾ ਹੈ ਅਤੇ ਇਸ ਵਾਰ ਲੋਕ ਸਭਾ ਅਤੇ ਵਿਧਾਨ ਚੋਣਾਂ ‘ਚ ਉਥੇ ਦੇ ਨਤੀਜੇ ਹੈਰਾਨੀਜਨਕ ਹੋਣਗੇ। ਮੋਦੀ ਨੇ ਐਤਾਵਰ ਨੂੰ ਇਥੇ ਰੈਲੀ ‘ਮੈਂ ਵੀ ਚੌਕੀਦਾਰ’ ਦੀ ਮੁਹਿੰਮ ਮੌਕੇ ਦੇਸ਼ ਦੇ ਪੰਜ ਸੌ ਸ਼ਹਿਰਾਂ ‘ਚ ਵੀਡੀਓ ਕਾਨਫਰੰਸ ਨਾਲ ਲੋਕਾਂ ਨੂੰ ਕਿਹਾ ਕਿ ਉੜੀਸਾ ਦੀ ਰਾਜਨੀਤਿਕ ਸਥਿਤੀ ‘ਚ ਤੇਜੀ ਨਾਲ ਬਦਲਾਅ ਆਇਆ ਹੈ ਅਤੇ ਉਹ ਅਗਲਾ ਤ੍ਰਿਪੁਰਾ ਬਣਨ ਜਾ ਰਿਹਾ ਹੈ।
ਇਹ ਤਸਵੀਰ ਖੁਦ ਫ਼ਿਲਮੀ ਹੈਰੋਇਨ ਹੇਮਾ ਮਾਲਿਨੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਹੇਮਾ ਮਾਲਿਨੀ ਮਥੁਰਾ ਤੋਂ ਭਾਜਪਾ ਉਮੀਦਵਾਰ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਐਤਵਾਰ ਨੂੰ ਗੋਵਰਧਨ ਖੇਤਰ ਤੋਂ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ। ਪਹਿਲਾਂ ਦਿਨ ਮੈਂ ਕਣਕ ਦੇ ਖੇਤਾਂ ‘ਚ ਕਿਸਾਨ ਪਰਿਵਾਰਾਂ ਨਾਲ ਗੁਜਾਰਿਆ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …