24.3 C
Toronto
Wednesday, September 9, 2026
spot_img
Homeਭਾਰਤਸੀਬੀਐਸਈ. ਨੇ ਸਿਲੇਬਸ 30 ਫ਼ੀਸਦੀ ਤੱਕ ਘਟਾਇਆ

ਸੀਬੀਐਸਈ. ਨੇ ਸਿਲੇਬਸ 30 ਫ਼ੀਸਦੀ ਤੱਕ ਘਟਾਇਆ

ਸੀਬੀਐਸਈ. ਨੇ ਸਿਲੇਬਸ 30 ਫ਼ੀਸਦੀ ਤੱਕ ਘਟਾਇਆਕੇਂਦਰੀ ਮੰਤਰੀ ਨੇ ਕਿਹਾ – ਰੱਦ ਨਹੀਂ ਹੋਣਗੀਆਂ ਨੀਟ 2021 ਦੀਆਂ ਪ੍ਰੀਖਿਆਵਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਬੋਰਡ ਪ੍ਰੀਖਿਆਵਾਂ ਅਤੇ ਦਾਖ਼ਲਾ ਪ੍ਰੀਖਿਆਵਾਂ ਦੇ ਮੁੱਦੇ ‘ਤੇ ਅੱਜ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਲਾਈਵ ਸੈਸ਼ਨ ਵਿਚ ਸਿੱਖਿਆ ਮੰਤਰੀ ਨੇ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਰੀਕ ਅਤੇ ਸਿਲੇਬਸ ‘ਤੇ ਫ਼ੈਸਲਾ ਬਾਅਦ ਵਿਚ ਲਿਆ ਜਾਵੇਗਾ। ਨਿਸ਼ੰਕ ਨੇ ਲਾਈਵ ਸੈਸ਼ਨ ਵਿਚ ਦੱਸਿਆ ਕਿ ਵਿਦਿਆਰਥੀਆਂ ‘ਤੇ ਭਾਰ ਘੱਟ ਕਰਨ ਲਈ ਸੀਬੀਐਸਈ ਨੇ 30 ਫ਼ੀਸਦੀ ਤੱਕ ਸਿਲੇਬਸ ਘੱਟ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੀਬੀਐਸਈ ਮੁਲਾਂਕਣ ਸਿਸਟਮ ਤੋਂ ‘ਫ਼ੇਲ੍ਹ’ ਸ਼ਬਦ ਹਟਾ ਦਿੱਤਾ ਹੈ। ਨਿਸ਼ੰਕ ਨੇ ਕਿਹਾ ਕਿ ਸੀ. ਬੀ. ਐਸ. ਈ. 2021 ਬੋਰਡ ਪ੍ਰੀਖਿਆਵਾਂ ਦਾ ਐਲਾਨ, ਪ੍ਰੀਖਿਆਵਾਂ ਤੋਂ ਕਾਫ਼ੀ ਪਹਿਲਾਂ ਕੀਤਾ ਜਾਵੇਗਾ।

RELATED ARTICLES
POPULAR POSTS