Breaking News
Home / ਭਾਰਤ / ‘ਆਪ’ ਦੇ ਸਿਹਤ ਮੰਤਰੀ ਸਤਿੰਦਰ ਜੈਨ ਹਵਾਲਾ ਮਾਮਲੇ ‘ਚ ਫਸੇ

‘ਆਪ’ ਦੇ ਸਿਹਤ ਮੰਤਰੀ ਸਤਿੰਦਰ ਜੈਨ ਹਵਾਲਾ ਮਾਮਲੇ ‘ਚ ਫਸੇ

aap-logo-650_650x400_41428497829ਆਮਦਨ ਕਰ ਵਿਭਾਗ ਨੇ 4 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ਦੇ ਮੰਤਰੀਆਂ ਦੀਆਂ ਮੁਸੀਬਤਾਂ ਖਤਮ ਨਹੀਂ ਹੋ ਰਹੀਆਂ। ਇਸ ਵਾਰ ਮੁਸ਼ਕਲ ਵਿੱਚ ਕੇਜਰੀਵਾਲ ਦੇ ਕਰੀਬੀ ਤੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਹਨ। ਆਮਦਨ ਕਰ ਵਿਭਾਗ ਨੇ ਜੈਨ ਨੂੰ ਹਵਾਲੇ ਦੇ ਕਰੀਬ 17 ਕਰੋੜ ਰੁਪਏ ਦੇ ਟਰਾਂਸਫਰ ਮਾਮਲੇ ਵਿੱਚ ਸੰਮਨ ਭੇਜ ਕੇ 4 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।
ਵਿਭਾਗ ਨੇ ਜਾਂਚ ਵਿੱਚ ਜੈਨ ‘ਤੇ ਕਥਿਤ ਤੌਰ ‘ਤੇ ਚਾਰ ਕੰਪਨੀਆਂ ਨੂੰ ਗਲਤ ਤਰੀਕੇ ਨਾਲ 17 ਕਰੋੜ ਰੁਪਏ ਟਰਾਂਸਫਰ ਕਰਨ ਤੇ ਕੰਪਨੀਆਂ ਤੋਂ ਚੈੱਕ ਲੈਣ ਦਾ ਦੋਸ਼ ਲਾਏ ਹਨ।  ਹਾਲਾਂਕਿ, ਜੈਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਜਾਂਚ ਦੇ ਲਈ ਨਹੀਂ ਸਗੋਂ ਬਤੌਰ ਪੁੱਛਗਿੱਛ ਲਈ ਬੁਲਾਇਆ ਹੈ। ઠਜੈਨ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਇਨ੍ਹਾਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਸੀ, ਪਰ 2013 ਤੋਂ ਇਨ੍ਹਾਂ ਕੰਪਨੀਆਂ ਨਾਲ ਉਨ੍ਹਾਂ ਦਾ ਕੋਈ ਨਾਤਾ ਨਹੀਂ। ਇਸ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾਂ ਅੰਦਰ ਵਿਧਾਨ ਸਭਾ ਵਿੱਚ ਇੱਕ ਵੱਡਾ ਖੁਲਾਸਾ ਕਰਨ ਵਾਲੇ ਹਨ।

Check Also

ਗੁਜਰਾਤ ਨੂੰ ਮਿਲ ਸਕਦੀ ਹੈ ਉਲੰਪਿਕ ਖੇਡਾਂ 2036 ਦੀ ਮੇਜਬਾਨੀ

ਨਰਿੰਦਰ ਮੋਦੀ ਸਟੇਡੀਅਮ ਦੇ ਆਸ-ਪਾਸ ਬਣਨਗੇ 6 ਸਪੋਰਟਸ ਕੰਪਲੈਕਸ ਅਹਿਮਦਾਬਾਦ/ਬਿਊਰੋ ਨਿਊਜ਼ : ਭਾਰਤ ਨੇ ਉਲੰਪਿਕ …