9.9 C
Toronto
Monday, April 27, 2026
spot_img
Homeਭਾਰਤਉੱਤਰਾਖੰਡ ਸਾਂਝਾ ਸਿਵਲ ਕੋਡ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣਿਆ

ਉੱਤਰਾਖੰਡ ਸਾਂਝਾ ਸਿਵਲ ਕੋਡ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣਿਆ

ਦੇਹਰਾਦੂਨ/ਬਿਊਰੋ ਨਿਊਜ਼ : ਉੱਤਰਾਖੰਡ ‘ਚ ਸਾਂਝਾ ਸਿਵਲ ਕੋਡ (ਯੂਸੀਸੀ) ਲਾਗੂ ਕਰ ਦਿੱਤਾ ਗਿਆ ਹੈ ਜਿਸ ਨਾਲ ਇਹ ਆਜ਼ਾਦ ਭਾਰਤ ‘ਚ ਇਸ ਨੂੰ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।
ਦੇਹਰਾਦੂਨ ‘ਚ ਮੁੱਖ ਮੰਤਰੀ ਰਿਹਾਇਸ਼ ‘ਤੇ ਇੱਕ ਸਮਾਗਮ ‘ਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਯੂਸੀਸੀ ਲਾਗੂ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਾਰੇ ਧਰਮਾਂ ਦੇ ਲੋਕਾਂ ਲਈ ਸੰਵਿਧਾਨਕ ਤੇ ਨਾਗਰਿਕ ਅਧਿਕਾਰ ਇੱਕ ਬਰਾਬਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਯੂਸੀਸੀ ਅਮਲ ‘ਚ ਆਉਣ ਨਾਲ ਭਾਜਪਾ ਨੇ ਜੰਮੂ ਕਸ਼ਮੀਰ ‘ਚੋਂ ਧਾਰਾ 370 ਹਟਾਉਣ, ਤੀਹਰੇ ਤਲਾਕ ਦੀ ਕਾਨੂੰਨੀ ਵੈਧਤਾ, ਸੀਏਏ ਅਤੇ ਅਯੁੱਧਿਆ ‘ਚ ਰਾਮ ਮੰਦਰ ਦੇ ਨਿਰਮਾਣ ਸਮੇਤ ਆਪਣੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ। ਉਨ੍ਹਾਂ ਯੂਸੀਸੀ ਦੇ ਨਿਯਮਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ ਨਾਲ ਹੀ ਵਿਆਹ, ਤਲਾਕ ਤੇ ਲਿਵ-ਇਨ ਸਬੰਧਾਂ ਨੂੰ ਲਾਜ਼ਮੀ ਤੌਰ ‘ਤੇ ਆਨਲਾਈਨ ਰਜਿਸਟਰਡ ਕਰਾਉਣ ਸਬੰਧੀ ਪੋਰਟਲ ਵੀ ਲਾਂਚ ਕੀਤਾ।
ਇਸ ਮੌਕੇ ਸੂਬਾਈ ਕੈਬਨਿਟ ਦੇ ਮੈਂਬਰ ਤੇ ਯੂਸੀਸੀ ਖਰੜਾ ਕਮੇਟੀ ਦੇ ਮੈਂਬਰ ਹਾਜ਼ਰ ਸਨ। ਮੁੱਖ ਮੰਤਰੀ ਧਾਮੀ ਯੂਸੀਸੀ ਪੋਰਟਲ ‘ਤੇ ਵਿਆਹ ਰਜਿਸਟਰਡ ਕਰਾਉਣ ਵਾਲੇ ਪਹਿਲੇ ਮੈਂਬਰ ਬਣੇ ਅਤੇ ਉਨ੍ਹਾਂ ਨੂੰ ਮੁੱਖ ਸਕੱਤਰ ਰਾਧਾ ਰਤੂੜੀ ਨੇ ਵਿਆਹ ਰਜਿਸਟਰੇਸ਼ਨ ਦਾ ਪ੍ਰਣਾਮ ਪੱਤਰ ਦਿੱਤਾ। ਮੁੱਖ ਮੰਤਰੀ ਨੇ ਯੂਸੀਸੀ ਪੋਰਟਲ ‘ਤੇ ਰਜਿਸਟਰੇਸ਼ਨ ਕਰਾਉਣ ਵਾਲੇ ਪਹਿਲੇ ਪੰਜ ਵਿਅਕਤੀਆਂ ਨੂੰ ਸਰਟੀਫਿਕੇਟ ਸੌਂਪੇ।

RELATED ARTICLES
POPULAR POSTS