28.2 C
Toronto
Wednesday, June 10, 2026
spot_img
Homeਭਾਰਤਹੁਣ ਤੇਲੰਗਾਨਾ 'ਚ ਭਾਜਪਾ 'ਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਦਾ ਲੱਗਿਆ ਆਰੋਪ

ਹੁਣ ਤੇਲੰਗਾਨਾ ‘ਚ ਭਾਜਪਾ ‘ਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਦਾ ਲੱਗਿਆ ਆਰੋਪ

ਪੁਲਿਸ ਬੋਲੀ : 100 ਕਰੋੜ ਰੁਪਏ ‘ਚ ਵਿਕਣੇ ਸਨ 4 ਵਿਧਾਇਕ, 3 ਆਰੋਪੀ ਗ੍ਰਿਫ਼ਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਅਤੇ ਪੰਜਾਬ ਤੋਂ ਬਾਅਦ ਹੁਣ ਤੇਲੰਗਾਨਾ ‘ਚ ਭਾਜਪਾ ‘ਤੇ ਵਿਧਾਇਕਾਂ ਨੂੰ ਖਰੀਦਣ ਦਾ ਆਰੋਪ ਲੱਗਿਆ ਹੈ। ਤੇਲੰਗਾਨਾ ਪੁਲਿਸ ਨੇ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਦੇ 4 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਦਾ ਖੁਲਾਸਾ ਕੀਤਾ ਹੈ। ਸਾਈਬਰਾਬਾਦ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਕ ਫਾਰਮਹਾਊਸ ਦੀ ਤਲਾਸ਼ ਦੌਰਾਨ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਵਿਅਕਤੀ ਕੇਸੀਆਰ ਦੀ ਪਾਰਟੀ ਟੀਆਰਐਸ ਦੇ ਵਿਧਾਇਕਾਂ ਨੂੰ ਖਰੀਦਣ ਆਏ ਸਨ ਅਤੇ ਇਨ੍ਹਾਂ ਕੋਲੋਂ ਨਕਦੀ ਅਤੇ ਚੈਕ ਵੀ ਬਰਾਮਦ ਕੀਤੇ ਗਏ ਹਨ। ਟੀਆਰਐਸ ਨੇ ਇਸ ਮਾਮਲੇ ‘ਚ ਭਾਜਪਾ ਨੂੰ ਦੋਸ਼ੀ ਠਹਿਰਾਇਆ ਹੈ। ਪਾਰਟੀ ਦੇ ਬੁਲਾਰੇ ਕ੍ਰਿਸ਼ਣਕ ਨੇ ਕਿਹਾ ਕਿ ਕੇਸੀਆਰ ਦੇ ਵਿਧਾਇਕ ਵਿਕਣ ਵਾਲੇ ਨਹੀਂ। ਟੀਆਰਐਸ ਦੇ ਜਿਨ੍ਹਾਂ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਉਨ੍ਹਾਂ ‘ਚ ਗੁਵਵਾਲਾ ਬਲਾਰਾਜੂ, ਬੀਰਮ ਹਰਸ਼ਵਰਧਨ, ਪਾਇਲਟ ਰੋਹਿਤ ਰੇਡੀ ਅਤੇ ਰੇਗਾ ਕੰਥਾਰਾਮ ਦੇ ਨਾਮ ਸ਼ਾਮਲ ਹਨ।
ਧਿਆਨ ਰਹੇ ਕਿ ਇਸ ਤੋਂ ਪਹਿਲਾਂ ਦਿੱਲੀ ਅਤੇ ਪੰਜਾਬ ਅੰਦਰ ਵੀ ਭਾਜਪਾ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦਾ ਆਰੋਪ ਲੱਗ ਚੁੱਕਿਆ ਹੈ।

 

RELATED ARTICLES
POPULAR POSTS