Breaking News
Home / ਪੰਜਾਬ / ਰਾਮ ਰਹੀਮ ਦੀਆਂ ਫੋਟੋਆਂ ਪਾਣੀ ‘ਚ ਤੈਰਨ ਲੱਗੀਆਂ

ਰਾਮ ਰਹੀਮ ਦੀਆਂ ਫੋਟੋਆਂ ਪਾਣੀ ‘ਚ ਤੈਰਨ ਲੱਗੀਆਂ

ਡੇਰਾ ਪ੍ਰੇਮੀਆਂ ਦਾ ਸਿੱਖ ਧਰਮ ਵੱਲ ਰੁਝਾਨ ਵਧਿਆ
ਬਠਿੰਡਾ/ਬਿਊਰੋ ਨਿਊਜ਼
ਡੇਰਾ ਮੁਖੀ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਹੋ ਚੁੱਕੀ ਹੈ। ਹੁਣ ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀਆਂ ਨੇ ਡੇਰਾ ਸਿਰਸਾ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਹੀ ਨਹੀਂ ਹੁਣ ਕਈ ਪ੍ਰੇਮੀਆਂ ਨੇ ਰਾਮ ਰਹੀਮ ਦੀਆਂ ਤਸਵੀਰਾਂ ਨਹਿਰ ਵਿਚ ਰੋੜ੍ਹ ਦਿੱਤੀਆਂ ਹਨ। ਸਰਹੰਦ ਨਹਿਰ ਦੀ ਬਠਿੰਡਾ ਬ੍ਰਾਂਚ ਵਿਚ ਵੱਡੀ ਗਿਣਤੀ ਵਿਚ ਤਸਵੀਰਾਂ ਪਾਣੀ ਵਿਚ ਰੁੜ੍ਹਦੀਆਂ ਦੇਖੀਆਂ ਗਈਆਂ। ਬਠਿੰਡਾ ਬ੍ਰਾਂਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਦੱਸਿਆ ਕਿ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਲਗਾਤਾਰ ਉਸ ਦੀਆਂ ਤਸਵੀਰਾਂ ਪਾਣੀ ‘ਚ ਰੁੜ੍ਹਦੀਆਂ ਆ ਰਹੀਆਂ ਹਨ। ਉਧਰ ਦੂਜੇ ਪਾਸੇ ਕਈ ਡੇਰਾ ਪ੍ਰੇਮੀਆਂ ਨੇ ਸਿੱਖ ਧਰਮ ਵਿਚ ਆਉਣ ਲਈ ਮਨ ਬਣਾ ਲਏ ਹਨ।

 

Check Also

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ 19 ਜੂਨ ਨੂੰ ਪੈਣਗੀਆਂ ਵੋਟਾਂ

23 ਜੂਨ ਨੂੰ ਐਲਾਨਿਆ ਜਾਵੇਗਾ ਨਤੀਜਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿਧਾਨ ਸਭਾ ਹਲਕਾ ਲੁਧਿਆਣਾ …