ਮਨਜਿੰਦਰ ਸਿਰਸਾ ਨੂੰ ਬਰਖਾਸਤ ਕਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਸੁਖਬੀਰ ਬਾਦਲ ਦੇ ਸਲਾਹਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ‘ਆਪ’ ਦੇ ਬੁਲਾਰੇ ਹਰਜੋਤ ਸਿੰਘ ઠਬੈਂਸ ਨੇ ਕਿਹਾ ਕਿ ਸਿਰਸਾ ਪਰਿਵਾਰ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਸਾਬਤ ਹੋ ਚੁੱਕਿਆ ਹੈ। ਚੰਗਾ ਹੁੰਦਾ ਕਿ ਅਦਾਲਤ ਵਲੋਂ ਪਿਤਾ ਜਸਬੀਰ ਸਿੰਘ ਸਿਰਸਾ ਨੂੰ ਦੋ ਸਾਲ ਦੀ ਸਜਾ ਅਤੇ ਜੁਰਮਾਨਾ ਲਗਾਏ ਜਾਣ ਦੇ ਤੁਰੰਤ ਬਾਅਦ ਮਨਜਿੰਦਰ ਸਿੰਘ ઠਸਿਰਸਾ ਨੈਤਿਕ ਆਧਾਰ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਖੁਦ ਹੀ ਅਸਤੀਫਾ ਦਿੰਦੇ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿਰਸਾ ਪਰਿਵਾਰ ਦੀ ਧੋਖਾਧੜੀ ਦਾ ਸਭ ਤੋਂ ਬੁਰਾ ਸਮਾਂ ਇਹ ਹੈ ਕਿ ਧੋਖਾਧੜੀ ਮੱਖਣ ਸਿੰਘ ਨਾਮ ਦੇ ਐਨਆਰਆਈ ਸਿੱਖ ਪਰਿਵਾਰ ਨਾਲ ਕੀਤੀ ਗਈ ਹੈ, ਜਿਸ ਨੂੰ ਕੀਨੀਆ ਦਾ ‘ਨੈਲਸਨ ਮੰਡੇਲਾ’ ਕਿਹਾ ਜਾਂਦਾ ਹੈ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …