ਕਿਹਾ – ਹੁਣ ਇਹ ਪਾਬੰਦੀ ਪੂਰੇ ਦੇਸ਼ ‘ਚ ਹੋ ਗਈ ਹੈ ਲਾਗੂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਸਰਕਾਰੀ ਗੱਡੀਆਂ ‘ਤੇ ਲਾਲ ਬੱਤੀ ਤੋਂ ਪਾਬੰਦੀ ਹਟਾਏ ਜਾਣ ਸਬੰਧੀ ਆਪਣਾ ਸਪੱਸ਼ਟੀਕਰਨ ਦੇ ਦਿੱਤਾ ਹੈ। ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਅਫਸਰਾਂ ਦੀਆਂ ਗੱਡੀਆਂ ‘ਤੇ ਲਾਲ ਬੱਤੀਆਂ ਦੀ ਪਾਬੰਦੀ ਦੇ ਹੁਕਮ ਜ਼ਰੂਰ ਰੱਦ ਕਰ ਦਿੱਤੇ ਗਏ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਰਕਾਰ ਨੇ ਲਾਲ ਬੱਤੀਆਂ ਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਕ ਸੀਨੀਅਰ ਅਧਿਕਾਰੀ ਨੈ ਦੱਸਿਆ ਕਿ ਇਹ ਫੈਸਲਾ ਤਾਂ ਲਿਆ ਗਿਆ ਕਿਉਂਕਿ ਕੇਂਦਰ ਸਰਕਾਰ ਨੇ ਵੀ.ਆਈ.ਪੀ. ਵਾਹਨਾਂ ‘ਤੇ ਲਾਲ ਬੱਤੀਆਂ ਦੀ ਪਾਬੰਦੀ ਦਾ ਨਿਯਮ ਸੈਂਟਰਲ ਐਕਟ ‘ਚ ਪਾ ਦਿੱਤਾ ਹੈ। ਹੁਣ ਲਾਲ ਬੱਤੀਆਂ ‘ਤੇ ਪਾਬੰਦੀ ਦਾ ਨਿਯਮ ਪੂਰੇ ਭਾਰਤ ਵਿਚ ਲਾਗੂ ਹੋ ਗਿਆ ਹੈ ਅਤੇ ਹੁਣ ਪੰਜਾਬ ਸਰਕਾਰ ਨੂੰ ਲਾਲ ਬੱਤੀਆਂ ‘ਤੇ ਪਾਬੰਦੀ ਲਾਉਣ ਦੀ ਕੋਈ ਲੋੜ ਨਹੀਂ। ਹੁਣ ਲਾਲ ਬੱਤੀਆਂ ‘ਤੇ ਪਾਬੰਦੀ ਪੂਰੇ ਦੇਸ਼ ਵਿਚ ਲਾਗੂ ਹੋ ਗਈ ਹੈ, ਇਸ ਲਈ ਪੰਜਾਬ ਸਰਕਾਰ ਵਲੋਂ ਇਹ ਹੁਕਮ ਵਾਪਸ ਲਏ ਗਏ ਹਨ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …