-8.4 C
Toronto
Saturday, December 27, 2025
spot_img
Homeਭਾਰਤਸੋਲਨ 'ਚ ਇਮਾਰਤ ਡਿੱਗਣ ਨਾਲ ਮ੍ਰਿਤਕਾਂ ਦੀ ਗਿਣਤੀ 14 ਤੱਕ ਪਹੁੰਚੀ

ਸੋਲਨ ‘ਚ ਇਮਾਰਤ ਡਿੱਗਣ ਨਾਲ ਮ੍ਰਿਤਕਾਂ ਦੀ ਗਿਣਤੀ 14 ਤੱਕ ਪਹੁੰਚੀ

ਮ੍ਰਿਤਕਾਂ ਵਿਚ ਫੌਜ ਦੇ 13 ਜਵਾਨ
ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੇ ਸੋਲਨ ਸ਼ਹਿਰ ਦੇ ਕੁਮਾਰਹੱਟੀ ਵਿਚ ਇਮਾਰਤ ਢਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਮ੍ਰਿਤਕਾਂ ਵਿਚ 13 ਫੌਜ ਦੇ ਜਵਾਨ ਅਤੇ 1 ਆਮ ਨਾਗਰਿਕ ਸ਼ਾਮਲ ਹੈ, ਜਦਕਿ 28 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੁਰੱਖਿਅਤ ਕੱਢੇ ਗਏ ਵਿਅਕਤੀਆਂ ‘ਚ 17 ਫੌਜ ਦੇ ਜਵਾਨ ਅਤੇ 11 ਨਾਗਰਿਕ ਸ਼ਾਮਲ ਸਨ। ਡਿਪਟੀ ਕਮਿਸ਼ਨਰ ਕੇ. ਸੀ. ਚੰਮਨ ਦਾ ਕਹਿਣਾ ਹੈ ਕਿ ਮਲਬੇ ਹੇਠਾਂ ਅਜੇ ਵੀ ਕੋਈ ਵਿਅਕਤੀ ਫਸਿਆ ਹੈ ਜਾਂ ਨਹੀਂ, ਇਸ ਦਾ ਪਤਾ ਲਗਾਉਣ ਲਈ ਘਟਨਾ ਵਾਲੀ ਥਾਂ ‘ਤੇ ਬਚਾਅ ਕਾਰਜ ਫਿਲਹਾਲ ਚੱਲ ਰਹੇ ਹਨ। ਇਸੇ ਦੌਰਾਨ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਹ ਇਮਾਰਤ ਨਿਯਮਾਂ ਦੇ ਮੁਤਾਬਕ ਸਹੀ ਨਹੀਂ ਬਣੀ ਸੀ। ਇਸ ਇਮਾਰਤ ਦੇ ਮਾਲਕ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ। ਮੁੱਖ ਮੰਤਰੀ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਇਮਾਰਤ ਦੇ ਹੇਠਾਂ ਇਕ ਢਾਬਾ ਸੀ, ਜਿੱਥੇ ਅਸਾਮ ਰਾਈਫਲ ਦੇ ਜਵਾਨ ਚਾਹ-ਪਾਣੀ ਪੀਣ ਲਈ ਰੁਕੇ ਸਨ ਅਤੇ ਇਹ ਇਮਾਰਤ ਡਿੱਗ ਗਈ।

RELATED ARTICLES
POPULAR POSTS