ਫੈਂਟਾਨਿਲ ਦੀ 2 ਮਿਲੀਗਰਾਮ ਮਾਤਰਾ ਹੀ ਲੈ ਸਕਦੀ ਹੈ ਵਿਅਕਤੀ ਦੀ ਜਾਨ
ਮੁੰਬਈ/ਬਿਊਰੋ ਨਿਊਜ਼
ਮਹਾਰਾਸ਼ਟਰ ਪੁਲਿਸ ਦੇ ਐਂਟੀ ਨਾਰਕੋਟਿਕਸ ਸੈਲ ਨੇ ਬਕੋਲਾ ਇਲਾਕੇ ਵਿਚ ਫੈਂਟਾਨਿਲ ਨਾਮ ਦੀ ਪਾਬੰਦੀਸ਼ੁਦਾ ਡਰੱਗ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੀ ਗਈ ਡਰੱਗ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ ਇਕ ਹਜ਼ਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ। ਫੈਂਟਾਨਿਲ ਡਰੱਗ ਏਨੀ ਖਤਰਨਾਕ ਹੈ ਕਿ ਇਸਦੀ ਮਹਿਜ਼ ਦੋ ਮਿਲੀਗਰਾਮ ਮਾਤਰਾ ਹੀ ਕਿਸੇ ਵੀ ਵਿਅਕਤੀ ਦੀ ਜਾਨ ਲੈ ਸਕਦੀ ਹੈ। ਨਾਰਕੋਟਿਕਸ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਇਸ ਡਰੱਗ ਨੂੰ ਦੂਜੇ ਦੇਸ਼ਾਂ ਵਿਚ ਵੇਚਣ ਦੀ ਤਿਆਰੀ ਵਿਚ ਸਨ। ਅਦਾਲਤ ਨੇ ਆਰੋਪੀਆਂ ਨੂੰ ਇਕ ਜਨਵਰੀ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਫੈਂਟਾਨਿਲ ਨੂੰ ਅਮਰੀਕਾ ਵਿਚ ਸਭ ਤੋਂ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ। ਅਮਰੀਕਾ ਵਿਚ 2016 ਵਿਚ ਇਸਦੀ ਓਵਰਡੋਜ਼ ਨਾਲ 20 ਹਜ਼ਾਰ ਅਤੇ 2017 ਵਿਚ 29 ਹਜ਼ਾਰ ਵਿਅਕਤੀਆਂ ਦੀ ਜਾਨ ਚਲੀ ਗਈ ਸੀ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …