ਲੈਂਡਰ ਵਿਕਰਮ ਚੰਦ ਦੀ ਸਤਾਹ ‘ਤੇ ਤਿਰਛਾ ਹੋ ਕੇ ਡਿੱਗਿਆ, ਪਰ ਟੁੱਟਾ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਚੰਦਰਯਾਨ2 ਦੇ ਲੈਂਡਰ ਵਿਕਰਮ ਨਾਲ ਜੁੜੇ ਅੰਦਾਜ਼ਿਆਂ ਦੀ ਉਦੋਂ ਪੁਸ਼ਟੀ ਹੋਈ ਜਦੋਂ ਇਸਰੋ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲੈਂਡਿੰਗ ਦੌਰਾਨ ਵਿਕਰਮ ਡਿੱਗ ਕੇ ਤਿਰਛਾ ਹੋ ਗਿਆ, ਪਰ ਟੁੱਟਿਆ ਨਹੀਂ। ਉਸ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਇਸਰੋ ਦੇ ਹਵਾਲਿਆਂ ਤੋਂ ਆਈਆਂ ਖ਼ਬਰਾਂ ਵਿਚ ਹੀ ਲੈਂਡਰ ਦੇ ਪਲਟ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ ਅਤੇ ਇਹ ਟੁੱਟਾ ਸੀ ਜਾਂ ਨਹੀਂ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ।
ਇਸੇ ਦੌਰਾਨ ਪਾਕਿਸਤਾਨ ਦੀ ਪਹਿਲੀ ਪੁਲਾੜ ਯਾਤਰੀ ਨਮੀਰਾ ਸਲੀਮ ਨੇ ਚੰਦਰਯਾਨ2 ਨੂੰ ਲੈ ਕੇ ਇਸਰੋ ਦੀ ਤਾਰੀਫ ਕੀਤੀ ਅਤੇ ਇਸ ਨੂੰ ਇਤਿਹਾਸਕ ਯਤਨ ਦੱਸਿਆ। ਉਨ੍ਹਾਂ ਕਿਹਾ ਕਿ ਪੁਲਾੜ ਦੇ ਖੇਤਰ ਵਿਚ ਦੱਖਣੀ ਏਸ਼ੀਆ ਦਾ ਕਦਮ ਸ਼ਲਾਘਾਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਹੜਾ ਦੇਸ਼ ਇਸ ਨੂੰ ਲੀਡ ਕਰ ਰਿਹਾ ਹੈ ਕਿਉਂਕਿ ਪੁਲਾੜ ਵਿਚ ਰਾਜਨੀਤਕ ਸੀਮਾਵਾਂ ਖਤਮ ਹੋ ਜਾਂਦੀਆਂ ਹਨ ਅਤੇ ਸਾਰੇ ਇਕਜੁੱਟ ਹੋ ਜਾਂਦੇ ਹਨ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …