ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪਿਛਲੇ ਦਿਨੀਂ ਜਸਟਿਨ ਟਰੂਡੋ ਦੇ ਮੰਤਰੀ ਮੰਡਲ ਵਿਚ ਸ਼ਾਮਲ ਕਮਲ ਖਹਿਰਾ, ਜੋ ਸੀਨੀਅਰਜ਼ ਦੇ ਫੈਡਰਲ ਮੰਤਰੀ ਵੀ ਹਨ, ਨਾਲ ਜੰਗੀਰ ਸਿੰਘ ਸੈਂਹਬੀ ਦੀ ਅਗਵਾਈ ਵਿਚ ਐਸੋਸੀਏਸ਼ਨ ਦੀ ਐਗਜ਼ੈਕਟਿਵ ਦੀ ਮੀਟਿੰਗ ਉਨ੍ਹਾਂ ਦੇ ਦਫਤਰ ਵਿਚ ਹੋਈ।
ਵਧੀਆ ਮਾਹੌਲ ਵਿਚ ਹੋਈ ਇਸ ਮੀਟਿੰਗ ਵਿਚ ਸਭ ਤੋਂ ਪਹਿਲਾਂ ਸਤਿਕਾਰਯੋਗ ਮੰਤਰੀ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ 75 ਸਾਲ ਤੋਂ ਉਮਰ ਦੇ ਸੀਨੀਅਰਜ਼ ਦੀ ਓਲਡ ਏਜ਼ ਸਕਿਉਰਿਟੀ ਵਧਾਉਣ ਲਈ ਧੰਨਵਾਦ ਕਰਦਿਆਂ ਇਹ ਲਾਭ 65 ਸਾਲ ਤੱਕ ਦੀ ਉਮਰ ਵਾਲੇ ਸਾਰੇ ਸੀਨੀਅਰਜ਼ ‘ਤੇ ਲਾਗੂ ਕਰਨ ਦੀ ਮੰਗ ਕੀਤੀ। ਇਸ ਬਾਰੇ ਉਨ੍ਹਾਂ ਨੇ ਵਿਚਾਰਨ ਦਾ ਭਰੋਸਾ ਦਿੱਤਾ।
ਕਮਲ ਖਹਿਰਾ ਨੇ ਘੱਟ ਆਮਦਨ ਵਾਲੇ ਸਾਰੇ ਸੀਨੀਅਰਜ਼ ਲਈ 500 ਡਾਲਰ ਅਤੇ ਕਪਲ ਲਈ 750 ਡਾਲਰ ਦੇਣ ਦੇ ਕੀਤੇ ਗਏ ਫੈਸਲੇ ਦੀ ਜਾਣਕਾਰੀ ਦਿੱਤੀ। ਕੈਨੇਡੀਅਨ ਸਿਟੀਜਨਾਂ ਵਲੋਂ ਆਪਣੇ ਪਰਿਵਾਰਾਂ ਨੂੰ ਸਪਾਂਸਰ ਕਰਨ ਵੇਲੇ ਲਾਈ ਜਾ ਰਹੀ 20 ਸਾਲ ਦੀ ਲਾਇਬਿਲਟੀ ਦੀ ਸ਼ਰਤ ਨੂੰ ਘਟਾ ਕੇ 10 ਸਾਲ ਕਰਨ ਦੀ ਬੇਨਤੀ ਕੀਤੀ ਗਈ, ਜਿਸ ਨੂੰ ਉਨ੍ਹਾਂ ਨੇ ਇਮੀਗ੍ਰੇਸ਼ਨ ਮੰਤਰੀ ਨਾਲ ਵਿਚਾਰਨ ਦਾ ਭਰੋਸਾ ਦਿੱਤਾ।
ਇਸ ਤੋਂ ਇਲਾਵਾ ਕਮਲ ਖਹਿਰਾ ਨੇ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਲਈ ਡੈਂਟਲ ਪਲੈਨ ਜਲਦੀ ਸ਼ੁਰੂ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ। ਇਸ ਡੈਂਟਲ ਪਲੈਨ ਨੂੰ ਸੀਨੀਅਰਜ਼ ਤੱਕ ਵਧਾਉਣ ਦੀ ਵੀ ਸੰਭਾਵਨਾ ਹੈ। ਵਧਦੀ ਮਹਿੰਗਾਈ ਕਾਰਨ ਮਜਬੂਰਨ ਪੈਨਸ਼ਨ ਲੈਣ ਵਾਲੇ ਥੋੜ੍ਹੇ ਸੀਨੀਅਰਜ਼ ਵਲੋਂ ਕੁਝ ਘੰਟੇ ਕੰਮ ਕਰਨ ਨਾਲ ਬਣਦੀ ਟੈਕਸ ਫਰੀ ਆਮਦਨ ਨੂੰ ਪੰਜ ਹਜ਼ਾਰ ਤੱਕ ਕਰਨ ਦੀ ਮੰਗ ਕੀਤੀ ਗਈ। ਇਸ ਮੰਗ ਨੂੰ ਮੰਤਰੀ ਜੀ ਨੇ ਤਰਕ ਸੰਗਤ ਤੇ ਜਾਇਜ਼ ਦੱਸਿਆ।
ਇਸ ਡੈਪੂਟੇਸ਼ਨ ਵਿਚ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਤੋਂ ਇਲਾਵਾ ਉਪ ਪ੍ਰਧਾਨ ਰਣਜੀਤ ਸਿੰਘ ਤੱਗੜ, ਸਕੱਤਰ ਪ੍ਰੀਤਮ ਸਿੰਘ ਸਰਾਂ, ਵਿੱਤ ਸਕੱਤਰ ਅਮਰੀਕ ਸਿੰਘ ਕੁਮਰੀਆ, ਮੀਡੀਆ ਐਡਵਾਈਜ਼ਰ ਮਹਿੰਦਰ ਸਿੰਘ ਮੋਹੀ ਤੇ ਡਾਇਰੈਕਟਰ ਪ੍ਰਿਤਪਾਲ ਸਿੰਘ ਗਰੇਵਾਲ ਹਾਜ਼ਰ ਸਨ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …