Breaking News
Home / ਕੈਨੇਡਾ / ਮੇਅਰ ਜੈਫਰੀ ਨੇ ਬਰੈਂਪਟਨ ਦੇ ਨਵੇਂ ਐਮ.ਪੀ.ਪੀ. ਤੇ ਪ੍ਰੀਮੀਅਰ ਫੋਰਡ ਨੂੰ ਦਿੱਤੀ ਵਧਾਈ

ਮੇਅਰ ਜੈਫਰੀ ਨੇ ਬਰੈਂਪਟਨ ਦੇ ਨਵੇਂ ਐਮ.ਪੀ.ਪੀ. ਤੇ ਪ੍ਰੀਮੀਅਰ ਫੋਰਡ ਨੂੰ ਦਿੱਤੀ ਵਧਾਈ

ਬਰੈਂਪਟਨ : ਮੇਅਰ ਲਿੰਡਾ ਜੈਫਰੀ ਨੇ ਬਰੈਂਪਟਨ ਤੋਂ ਨਵੇਂ ਚੁਣੇ ਗਏ ਮੈਂਬਰਸ ਆਫ ਪ੍ਰੋਵੈਂਸ਼ੀਅਲ ਪਾਰਲੀਮੈਂਟ (ਐਮ.ਪੀ.ਪੀ.) ਅਤੇ ਰਾਜ ਦੇ ਪ੍ਰੀਮੀਅਰ ਡਗ ਫੋਰਡ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਨ ਜੋ ਕਿ ਬੀਤੇ ਸਾਲਾਂ ‘ਚ ਬਰੈਂਪਟਨ ਲਈ ਸਖ਼ਤ ਮਿਹਨਤ ਕਰਦੇ ਰਹੇ ਹਨ। ਅਸੀਂ ਇਕ ਨਵੀਂ ਸਰਕਾਰ ਦੇ ਦੌਰ ‘ਚ ਜਾ ਰਹੇ ਹਾਂ ਅਤੇ ਮੈਂ ਨਵੇਂ ਚੁਣੇ ਗਏ ਐਮ.ਪੀ.ਪੀ., ਜਿਨઠઠઠ ੍ਹਾਂ ਵਿਚ ਅਮਰਜੋਤ ਸਿੰਘ ਸੰਧੂ, ਸਾਰਾ ਸਿੰਘ, ਪ੍ਰਭਮੀਤ ਸਿੰਘ ਸਰਕਾਰੀਆ, ਗੁਰਰਤਨ ਸਿੰਘ ਅਤੇ ਕੇਵਿਨ ਯਾਰਡੀ ਨੂੰ ਵਧਾਈ ਦਿੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਆਉਣ ਵਾਲੇ ਸਮੇਂ ‘ਚ ਉਨ੍ਹਾਂ ਦੇ ਨਾਲ ਬਿਹਤਰ ਕੰਮ ਕਰਨ ਦਾ ਮੌਕਾ ਮਿਲੇਗਾ ਅਤੇ ਉਹ ਸਾਰੇ ਬਰੈਂਪਟਨ ਦਾ ਭਵਿੱਖ ਬਿਹਤਰ ਬਣਾਉਣਗੇ। ਲਿੰਡਾ ਨੇ ਕਿਹਾ ਕਿ ਬਰੈਂਪਟਨ ਇਕ ਮਜਬੂਤ ਅਤੇ ਤੇਜ਼ੀ ਨਾਲ ਅੱਗੇ ਵੱਧਦਾ ਸਮਾਰਟ ਸ਼ਹਿਰ ਹੈ ਅਤੇ ਇਸ ਦੇ ਲੋਕ ਵੀ ਜੋਸ਼ੀਲੇ ਹਨ। ਕੈਨੇਡਾ ਦੇ ਸਭ ਤੋਂ ਨੌਜਵਾਨ ਅਤੇ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਸ਼ਹਿਰਾਂ ਵਿਚੋਂ ਇਕ ਬਰੈਂਪਟਨ ਨਵੇਂ ਐਮ.ਪੀ.ਪੀ. ਦੇ ਨਾਲ ਮਿਲ ਕੇ ਸ਼ਹਿਰ ਨੂੰ ਹੋਰ ਨਵੀਆਂ ਉਚਾਈਆਂ ਤੱਕ ਲੈ ਕੇ ਜਾਵੇਗਾ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …