ਬਰੈਂਪਟਨ : ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 16 ਅਤੇ 17 ਜੁਲਾਈ 2019 ਨੂੰ ਲੀਫ ਕੈਨੇਡਾ ਸੰਸਥਾ ਅਤੇ ਸੀਨੀਅਰ ਕਲੱਬਾਂ ਦੇ ਸਹਿਯੋਗ ਨਾਲ ਟ੍ਰੀਲਾਈਨ ਪਾਰਕ ਬਰੈਂਪਟਨ ਵਿਖੇ ਬੱਚਿਆਂ ਦਾ ਖੇਡ ਮਨੋਰੰਜਨ ਕੀਤਾ ਗਿਆ। ਜਿਸ ਵਿੱਚ ਛੋਟੇ ਵੱਡੇ ਸਾਰੇ ਬੱਚਿਆਂ ਨੇ ਭਾਗ ਲੈਂਦਿਆਂ ਭਰਪੂਰ ਮਨੋਰੰਜਨ ਦੇ ਨਾਲ ਆਪਸੀ ਮਿਲਵਰਤਣ ਦਾ ਪਾਠ ਸਿੱਖਿਆ। ਖੇਡ ਪ੍ਰਤੀਯੋਗਤਾਵਾਂ ਦੇ ਨਾਲ ਬੱਚਿਆਂ ਨੂੰ ਸਨੈਕਸ ਜੂਸ ਆਦਿ ਵੰਡ ਕੇ ਉਨ੍ਹਾਂ ਨੂੰ ਭਾਈਚਾਰਕ ਸਾਂਝ ਲਈ ਉਤਸਾਹਿਤ ਕੀਤਾ ਗਿਆ। ਬਰੈਂਪਟਨ ਵੂਮੈਨ ਕਲੱਬ ਦੀਆਂ ਬੀਬੀਆਂ ਨੇ ਵੀ ਗਿੱਧਾ ਭੰਗੜਾ ਪਾ ਇਸ ਆਯੋਜਨ ਵਿੱਚ ਸਰਗਰਮ ਯੋਗਦਾਨ ਪਾਇਆ। ਟ੍ਰੀਲਾਈਨ ਸੀਨੀਅਰ ਕਲੱਬ ਦੇ ਸੈਕਟਰੀ ਅਤੇ ਪ੍ਰਧਾਨ ਜਗਜੀਤ ਸਿੰਘ ਗਰੇਵਾਲ ‘ਤੇ ਲਹਿੰਬਰ ਸਿੰਘ ਸ਼ੌਕਰ ਨੇ ਬੱਚਿਆਂ ਦੇ ਇਸ ਖੇਡ ਮਨੋਰੰਜਨ ਨੂੰ ਸਫਲ ਬਨਾਉਣ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …