ਟੋਰਾਂਟੋ/ਬੱਡੋ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਬੱਡੋਂ ਅਤੇ ਆਸ ਪਾਸ ਦੇ ਇਲਾਕੇ ਦੀ ਟੋਰਾਂਟੋ ਏਰੀਆ ਵਿੱਚ ਵਸਦੀ ਸਾਧ ਸੰਗਤ ਵਲੋਂ ਸ਼ਹੀਦ ਬਾਬਾ ਕਰਮ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਸ੍ਰੀ ਅਖੰਡ ਪਾਠ ਸਾਹਿਬ 16 ਜੂਨ ਦਿਨ ਸ਼ੁੱਕਰਵਾਰ ਸਿੱਖ ਸਪਰਿਚੂਅਲ ਸੈਂਟਰ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਹਾਲ ਨੰਬਰ 1 ਵਿੱਚ ਅਰੰਭ ਹੋਣਗੇ ਅਤੇ ਭੋਗ 18 ਜੂਨ 2017 ਨੂੰ ਪਾਏ ਜਾਣਗੇ।
ਸਮੂਹ ਇਲਾਕਾ ਨਿਵਾਸੀਆਂ ਨੂੰ ਸਨਿਮਰ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਸਮੇਤ ਦਰਸ਼ਨ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।
ਵਧੇਰੇ ਜਾਣਕਾਰੀ ਲਈ ਸ: ਸਾਧੂ ਸਿੰਘ 416-741-2564, ਸ: ਦਲਜੀਤ ਸਿੰਘ ਪਰਮਾਰ 647-299-4548, ਸ: ਮਹਿੰਦਰ ਸਿੰਘ (905) 794-8882 ਅਤੇ ਡਾ: ਕੁਲਜੀਤ ਸਿੰਘ ਜੰਜੂਆ ਨਾਲ 416-473-7283 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …