ਬਰੈਂਪਟਨ/ਬਿਊਰੋ ਨਿਊਜ਼
ਕੈਨੇਡਾ ਦੀਆਂ ਤਕਰੀਬਨ ਸਾਰੀਆਂ ਹੀ ਸੀਨੀਅਰ ਕਲੱਬਾਂ ਆਪਣੇ ਮੈਂਬਰਾਂ ਨੂੰ ਕਿਤੇ ਨਾ ਕਿਤੇ ਟੂਰ ਤੇ ਲੈ ਕੇ ਜਾਂਦੀਆਂ ਹਨ। ਕਾਲਡਰਸਟੋਨ ਸੀਨੀਅਰ ਕਲੱਬ ਦਾ ਵੀ ਇਸ ਗਰਮੀ ਰੁੱਤ ਦਾ ਇਹ ਤੀਸਰਾ ਟਰਿਪ ਸੀ ਜੋ ਕਿ ਕਾਫੀ ਦਿਲਚਸਪ ਰਿਹਾ।
ਕਲੱਬ ਦੀ ਐਗਜ਼ੈਕਟਿਵ ਕਮੇਟੀ ਦਾ ਫੈਸਲਾ ਸੀ ਕਿ ਇਸ ਵਾਰੀ ਟਰਿਪ ਯਾਤਰੂਆਂ ਨੂੰ ਪਹਿਲੇ ਸਟਾਪ ‘ਤੇ ਕੌਫੀ ਤੇ ਲੰਚ ਵੇਲੇ ਗਰਮ ਗਰਮ ਪੀਜ਼ਾ ਦਿੱਤਾ ਜਾਵੇ ਜੋ ਕਿ ਬਾਖੂਬੀ ਨਾਲ ਨਿਭਾਇਆ ਗਿਆ। ਜਿਵੇਂ ਹਰ ਵਾਰੀ ਟਰਿਪ ਵਾਸਤੇ ਜਾਣ ਤੋਂ ਪਹਿਲਾਂ ਕਰਦੇ ਹਾਂ ਸਾਰੇ ਸਾਥੀ ਪਾਰਕ ਵਿੱਚ ਇਕੱਠੇ ਹੋ ਗਏ ਅਤੇ ਗਰੁੱਪ ਫੋਟੋ ਖਿਚਵਾਈ ਅਤੇ ਬੱਸ ਤੇ ਸਵਾਰ ਹੋ ਗਏ। ਵਾਹਿਗੁਰੂ ਜੀ ਦਾ ਨਾ ਲੈ ਕੇ ਬੱਸ ਕਰੀਬ 10.45 ਤੇ ਅਪਣੀ ਮੰਜਲ ਲਈ ਰਵਾਨਾ ਹੋ ਗਈ। ਅਜੇ ਥੋੜ੍ਹੀ ਹੀ ਦੂਰ ਗਏ ਸੀ ਕਿ ਟਰੈਫਿਕ ਜਾਮ ਸ਼ੁਰੂ ਹੋ ਗਿਆ ਜੋ ਕਿ ਤਕਰੀਬਨ 3 ਘੰਟੇ ਤੱਕ ਚਾਲੂ ਰਿਹਾ। ਦੋ ਕੁ ਵਜੇ ਪਹਿਲੇ ਸਟਾਪ ‘ਤੇ ਬੱਸ ਰੁਕੀ ਤੇ ਸੁਖ ਦਾ ਸਾਹ ਆਇਆ ਜਿੱਥੇ ਸਾਰਿਆਂ ਨੇ ਵਾਸ਼ਰੂਮ ਦਾ ਇਸਤੇਮਾਲ ਕੀਤਾ। ਇਥੋਂ ਕੌਫੀ ਖਰੀਦ ਕੇ ਬੱਸ ਵਿੱਚ ਰੱਖ ਲਈ ਤੇ ਵੱਕਤ ਘੱਟ ਹੋਣ ਕਰਕੇ ਤੁਰ ਪਏ ਅਤੇ ਛੇਤੀ ਹੀ ਕੂਈਂਜ਼ਟਨ ਹਾਈਟਸ ਪਾਰਕ ਵਿੱਚ ਪਹੁੰਚ ਗਏ ਜਿੱਥੇ ਲੰਚ ਬਰੇਕ ਕਰਨੀ ਸੀ। ਥੋੜੀ ਹੀ ਦੇਰ ਬਾਅਦ ਪੀਜ਼ਾ ਆ ਗਿਆ ਜਿਸ ਨੂੰ ਖਾਣ ਦਾ ਵੱਖਰਾ ਹੀ ਅਨੰਦ ਸੀ ਕਿਉਂਕਿ ਭੁੱਖ ਖਾਸੀ ਲੱਗੀ ਹੋਈ ਸੀ। ਕਰੀਬ 5.30 ਵਜੇ ਗਰੁੱਪ ਨੇ ਨਿਆਗਰਾ ਫਾਲਜ਼ ਵੱਲ ਚਾਲੇ ਪਾ ਲਏ ਜਿੱਥੇ ਆਈ ਮੇਲਾ ਲੱਗਾ ਹੋਇਆ ਸੀ। ਹਰ ਪਾਸੇ ਭੀੜ ਹੀ ਭੀੜ ਸੀ ਅਤੇ ਪੰਜਾਬੀ ਗੀਤਕਾਰਾਂ ਨੇ ਗੀਤਾਂ ਦੀ ਝੜੀ ਲਾਈ ਹੋਈ ਸੀ ਅਤੇ ਅਪਣੇ ਮਿੱਠੇ ਬੋਲਾਂ ਤੇ ਗੀਤਾਂ ਨਾਲ ਪੰਜਾਬੀਆਂ ਨੂੰ ਕੀਲਿਆ ਹੋਇਆ ਸੀ। ਘੜੀਆਂ ਨੇ ਆਪਣੀ ਚਾਲ ਨੂੰ ਚਾਲੂ ਰੱਖਿਆ ਤੇ ਜਲਦੀ ਹੀ 9 ਵਜਾ ਦਿੱਤੇ ਜਿਹੜਾ ਵਾਪਸ ਤੁਰਨ ਦਾ ਸਮਾਂ ਨੀਯਤ ਕੀਤਾ ਹੋਇਆ ਸੀ।
ਬੱਸ ਤਕਰੀਬਨ 11.30 ਵਜੇ ਕੈਲਡਰਸਟੋਨ ਪਾਰਕ ਵਿੱਚ ਪਹੁੰਚੀ ਤੇ ਸਾਰੇ ਸਾਥੀ ਖੁਸ਼ੀ-ਖੁਸ਼ੀ ਘਰਾਂ ਨੂੰ ਚਲੇ ਗਏ। ਇਸ ਤਰ੍ਹਾਂ ਇਹ ਟਰਿੱਪ ਵੀ ਕਾਮਯਾਬ ਹੋ ਨਿਬੜਿਆ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …