ਪਿਛਲੇ ਦਿਨੀਂ 29 ਜੁਲਾਈ ਨੂੰ ਸਕਿਉਰਲਾਈਫ ਇੰਸੋਰੈਂਸ ਵਲੋਂ ਸਲਾਨਾ ਬਾਰਬੀਕਿਊ ਦਾ ਇਤਜ਼ਾਮ ਕੀਤਾ ਗਿਆ। ਕੰਪਨੀ ਵਲੋਂ ਹਰ ਸਾਲ ਇਹ ਪ੍ਰੋਗਰਾਮ ਕਮਿਊਨਿਟੀ ਦਾ ਧੰਨਵਾਦ ਕਰਨ ਲਈ ਐਪਰੀਏਸ਼ਨ ਡੇਅ ਦੇ ਤੌਰ ‘ਤੇ ਆਯੋਜਿਤ ਕੀਤਾ ਜਾਂਦਾ ਹੈ। ਇਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਭਾਗ ਲਿਆ। ਮੀਡੀਆ ਨਾਲ ਸਬੰਧਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਪਹੁੰਚੀਆਂ ਹੋਈਆਂ ਸਨ, ਜਿਨ੍ਹਾਂ ਵਿਚ ‘ਪਰਵਾਸੀ’ ਤੋਂ ਰਜਿੰਦਰ ਸੈਣੀ ਅਤੇ ਜਗਜੀਤ ਸੈਂਹਬੀ ਵੀ ਉਚੇਚੇ ਤੌਰ ‘ਤੇ ਪੁੱਜੇ। ਸਾਰੇ ਆਏ ਹੋਏ ਮਹਿਮਾਨਾਂ ਨੂੰ ਕੰਪਨੀ ਦੇ ਪ੍ਰਬੰਧਕਾਂ ਰਵਿੰਦਰਜੀਤ ਬਸਰਾ, ਮੋਨਾ ਮੈਂਗੀ ਅਤੇ ਹਰਪਰੀਤ ਸੈਣੀ ਨੇ ਜੀ ਆਇਆਂ ਕਿਹਾ।
ਸਕਿਉਰਲਾਈਫ ਇੰਸੋਰੈਂਸ ਵਲੋਂ ਸਲਾਨਾ ਬਾਰਬੀਕਿਊ
RELATED ARTICLES

